ਚੰਡੀਗੜ੍ਹ : ਪੰਜਾਬ ਵਾਸੀਆਂ ਨੂੰ ਆਉਣ ਵਾਲੇ ਸਮੇਂ ‘ਚ ਹੋਰ ਜ਼ਿਆਦਾ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਪਹਾੜਾਂ ‘ਤੇ ਲਗਾਤਾਰ ਹੋ ਰਹੀ ਬਰਫਬਾਰੀ ਨੇ ਸੂਬੇ ਦੇ ਲੋਕਾਂ ਦਾ ਠੰਡ ਨਾਲ ਬੁਰਾ ਹਾਲ ਕਰ ਦਿੱਤਾ ਹੈ।
ਉਥੇ ਹੀ ਹੁਣ ਮੌਸਮ ਵਿਭਾਗ ਵੱਲੋਂ ਡਾਟਾ ਜਾਰੀ ਕੀਤਾ ਗਿਆ ਹੈ। ਇਸਦੇ ਅਨੁਸਾਰ ਆਉਣ ਵਾਲੇ ਸਮੇਂ ‘ਚ ਪੰਜਾਬ ਦੇ ਕਈ ਸ਼ਹਿਰਾਂ ‘ਚ ਸੰਘਣਾ ਕੋਹਰਾ ਛਾਏ ਰਹਿਣ ਦੇ ਲੱਛਣ ਹਨ ਉਥੇ ਹੀ ਲੁਧਿਆਣਾ ‘ਚ ਤਾਪਮਾਨ ਮਾਇਨਸ ‘ਤੇ ਜਾ ਸਕਦਾ ਹੈ।