ਪੰਜਾਬ ਮੰਤਰੀ ਮੰਡਲ ਦੀ ਬੀਤੇ ਦਿਨੀ ਇੱਕ ਅਹਿਮ ਬੈਠਕ ਹੋਈ। ਇਸ ਬੈਠਕ ‘ਚ ਕਈ ਮਹੱਤਵਪੂਰਨ ਫੈਸਲੇ ਲਏ ਗਏ। ਇਸ ਬੈਠਕ ‘ਚ ਮੁੱਖ ਮੰਤਰੀ ਚੰਨੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਵਾਰ ਕ੍ਰਿਸਮਸ ਤੋਂ ਪਹਿਲਾਂ ਈਸਾਈ ਬਰਾਦਰੀ ਨੂੰ ਸੌਗਾਤ ਦਿੱਤੀ ਜਾਵੇਗੀ। ਈਸਾਈ ਭਾਈਚਾਰੇ ਨੇ ਮੰਗ ਕੀਤੀ ਸੀ ਕਿ ਯੀਸ਼ੂ ਮਸੀਹ ਜੀ ਦੇ ਨਾਂ ’ਤੇ ਚੇਅਰ ਸਥਾਪਿਤ ਕੀਤੀ ਜਾਵੇ, ਇਸ ’ਤੇ ਮੰਤਰੀ ਮੰਡਲ ਨੇ ਵਿਚਾਰ ਕੀਤਾ ਹੈ। ਇਸ ਕੜੀ ਵਿਚ ਮੁਸਲਮਾਨ ਅਤੇ ਈਸਾਈ ਬਰਾਦਰੀ ਦੀ ਲੋੜ ਮੁਤਾਬਕ ਸ਼ਮਸ਼ਾਨਘਾਟ ਲਈ ਜਗ੍ਹਾ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ’ਤੇ 16 ਦਸੰਬਰ ਮਤਲਬ ਵੀਰਵਾਰ ਨੂੰ ਹੋਣ ਵਾਲੀ ਕੈਬਨਿਟ ਬੈਠਕ ਵਿਚ ਮੋਹਰ ਲਗਾਈ ਜਾਵੇਗੀ।
ਪਿੰਡਾਂ ‘ਚ ਜਿੱਤ ਦੇ ਜਸ਼ਨ ਮਨਾ ਰਹੇ ਕਿਸਾਨ, ਲੱਗੀਆਂ ਵਿਆਹ ਵਰਗੀਆਂ ਰੌਣਕਾਂ !,ਵੇਖੋ ਪਿੰਡਾਂ ਦਾ ਨਜ਼ਾਰਾ
ਅਗਲੀ ਕੈਬਨਿਟ ਵਿਚ ਪਟਿਆਲਾ ਵਿਚ ਸ਼੍ਰੀਮਦ ਭਗਵਤ ਗੀਤਾ ਅਤੇ ਸ਼੍ਰੀ ਰਾਮਾਇਣ ’ਤੇ ਅਧਿਐਨ ਸੈਂਟਰ ਸਥਾਪਿਤ ਕਰਨ ’ਤੇ ਮੋਹਰ ਲਗਾਈ ਜਾਵੇਗੀ। ਓਪਨ ਯੂਨੀਵਰਸਿਟੀ ਦੀ ਜਗ੍ਹਾ ’ਤੇ ਅਧਿਐਨ ਸੈਂਟਰ ਬਣਾਇਆ ਜਾਵੇਗਾ। ਨਾਲ ਹੀ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ ’ਤੇ ਡੇਰਾ ਬੱਲਾਂ ਵਿਚ ਅਧਿਐਨ ਸੈਂਟਰ ਲਈ 100 ਏਕੜ ਜ਼ਮੀਨ ਖ਼ਰੀਦੀ ਜਾਵੇਗੀ। ਜਨਰਲ ਵਰਗ ਲਈ ਕਮਿਸ਼ਨ ਬਣਾਇਆ ਜਾਵੇਗਾ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਵਿਚ ਹੁਣ ਇੱਟ ਸਸਤੀ ਹੋ ਜਾਵੇਗੀ ਕਿਉਂਕਿ ਹੁਣ 3 ਫੁੱਟ ਤੱਕ ਕੋਈ ਵੀ ਕਿਸਾਨ ਆਪਣੀ ਜ਼ਮੀਨ ਵਿਚੋਂ ਮਿੱਟੀ ਚੁੱਕਵਾ ਸਕਦਾ ਹੈ। ਮੰਤਰੀ ਮੰਡਲ ਨੇ ਇਸ ’ਤੇ ਮੋਹਰ ਲਗਵਾ ਦਿੱਤੀ ਹੈ। ਹੁਣ ਇਸ ਲਈ ਕਿਸੇ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ। ਇਸ ਲਈ ਕੋਈ ਰਾਇਲਟੀ ਨਹੀਂ ਵਸੂਲੀ ਜਾਵੇਗੀ ਅਤੇ ਨਾ ਹੀ ਮਾਈਨਿੰਗ ਦਾ ਕੋਈ ਕਾਨੂੰਨ ਲਾਗੂ ਹੋਵੇਗਾ। ਇੱਟ ਭੱਠੇ ਵਾਲਿਆਂ ਨੂੰ ਮਾਈਨਿੰਗ ਪਾਲਿਸੀ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਸਿਆਸੀ ਪਾਰਟੀਆਂ ਕਲਾਕਾਰਾਂ ਨੂੰ ਵਰਤਦੀਆਂ ਨੇ, ਸੁਣੋ Gul Panag ਨੇ ਦੱਸੀ ਅਸਲੀਅਤ
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਨਗਰ ਨਿਗਮ, ਨਗਰ ਸਥਾਨਕ ਸਰਕਾਰਾਂ ਅਤੇ ਅਰਧ ਸਰਕਾਰੀ ਵਿਭਾਗਾਂ ਵਿਚ ਨੌਕਰੀ ਲਈ ਦਸਵੀਂ ਤੱਕ ਪੰਜਾਬੀ ਪਾਸ ਲਾਜ਼ਮੀ ਦੀ ਵਿਵਸਥਾ ਨਹੀਂ ਸੀ। ਹੁਣ ਪੰਜਾਬੀ ਪਾਸ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਨਾਲ ਬਾਹਰੀ ਸੂਬਿਆਂ ਤੋਂ ਆ ਕੇ ਨੌਕਰੀ ਲੈਣ ਵਾਲਿਆਂ ’ਤੇ ਰੋਕ ਲੱਗੇਗੀ।