ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਦੀ ਅੱਜ ਵਰਚੂਅਲ ਬੈਠਕ ਹੋਵੇਗੀ ਅਤੇ ਇਸ ਦੌਰਾਨ ਹੰਗਾਮਾ ਹੋਣ ਦੇ ਲੱਛਣ ਹਨ ਕਿਉਂਕਿ ਅਸੰਤੁਸ਼ਟ ਮੰਤਰੀਆਂ ਦੀ ਮੰਗ ਹੈ ਕਿ ਹੁਣ ਮੀਟਿੰਗ ਫਿਜ਼ੀਕਲੀ ਬੁਲਾਈ ਜਾਵੇ। ਉਨ੍ਹਾਂ ਦਾ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਆਪਣੇ ਪ੍ਰੋਗਰਾਮਾਂ ‘ਚ ਹਿੱਸਾ ਲੈ ਰਹੇ ਹਨ। ਇੱਕ ਨਾਰਾਜ਼ ਮੰਤਰੀ ਨੇ ਸਾਫ਼ ਕਿਹਾ ਕਿ ਮੁੱਖਮੰਤਰੀ ਜਦੋਂ ਆਪਣੇ ਘਰ ‘ਲੰਚ ਅਤੇ ਡਿਨਰ ਆਯੋਜਿਤ ਕਰ ਰਹੇ ਹਨ ਤਾਂ ਮੰਤਰੀ ਮੰਡਲ ਦੀ ਮੀਟਿੰਗ ਵਰਚੂਅਲ ਕਿਉਂ ਕਰਵਾਈ ਜਾ ਰਹੀ ਹੈ।
ਖ਼ਬਰਾਂ ਅਨੁਸਾਰ ਵਰਚੂਅਲ ਬੈਠਕ ‘ਚ ਅਸੰਤੁਸ਼ਟ ਮੰਤਰੀਆਂ ਦੇ ਸ਼ਾਮਿਲ ਹੋਣ ‘ਤੇ ਵੀ ਸ਼ੰਕੇ ਬਰਕਰਾਰ ਹਨ। ਉਥੇ ਹੀ ਕੁਝ ਮੰਤਰੀਆਂ ਦਾ ਕਹਿਣਾ ਹੈ ਕਿ ਬੈਠਕ ‘ਚ ਹਿੱਸਾ ਲੈਣਾ ਜ਼ਰੂਰੀ ਹੈ। ਅੱਜ ਹੋਣ ਵਾਲੀ ਬੈਠਕ ‘ਚ ਕਾਂਟਰੈਕਟ ਕਰਮਚਾਰੀਆਂ ਨੂੰ ਰੈਗੂਲਰ ਕਰਨ ਸਬੰਧੀ ਬਿੱਲ ਨੂੰ ਹਰੀ ਝੰਡੀ ਮਿਲ ਸਕਦੀ ਹੈ।