ਅਮਰੀਕਾ ਦੇ ਵਿੱਚ ਇੱਕ ਪੰਜਾਬੀ ਸਿੱਖ ਨੌਜਵਾਨ ਨੂੰ ਇੱਕ ਵੱਡੀ ਰਕਮ ਇਨਾਮ ਵਜੋਂ ਮਿਲੀ ਹੈ। ਜਾਣਕਾਰੀ ਅਨੁਸਾਰ ਸਥਾਨਿਕ ਜੈਕਾਰਾ ਮੂਵਮੈਂਟ ਸੰਸਥਾ ਦੇ ਮੋਢੀ ਮੈਂਬਰਾਂ ਚੋ ਇੱਕ ਹੋਣਹਾਰ ਪੰਜਾਬੀ ਚੋਬਰ ਨੈਂਣਦੀਪ ਸਿੰਘ ਚੰਨ ਨੂੰ ਕਮਿਉਂਨਟੀ ਲਈ ਕੀਤੇ ਚੰਗੇ ਕਾਰਜਾਂ ਕਰਕੇ ਜੇਮਜ਼ ਅਰਵਾਈਨ ਫਾਊਡੇਸ਼ਨ ਨੇ ਢਾਈ ਲੱਖ ਅਮੈਰਕਿਨ ਡਾਲਰ ਦਾ ਇਨਾਮ ਗਰਾਂਟ ਦੇ ਰੂਪ ਵਿੱਚ ਦਿੱਤਾ ਹੈ। ਜੈਕਾਰਾ ਮੂਵਮੈਂਟ ਸੰਨ 2000 ਵਿੱਚ ਹੋਂਦ ਵਿੱਚ ਆਈ ਸੀ ਅਤੇ ਓਦੋਂ ਤੋ ਲੈਕੇ ਅਮਰੀਕਾ ਦੇ ਵੱਖੋ ਵੱਖ ਸ਼ਹਿਰਾਂ ਵਿੱਚ ਪੰਜਾਬੀ ਬੱਚਿਆ ਨੂੰ ਸਾਡੇ ਧਰਮ, ਵਿਰਸੇ, ਐਜੂਕੇਸ਼ਨ ਸਬੰਧੀ ਜਾਗਰੂਕ ਕਰਦੀ ਆ ਰਹੀ ਹੈ।
ਜੈਕਾਰਾ ਮੂਵਮੈਂਟ ਸੰਸਥਾ ਨੇ ਚੰਗੇ ਲੀਡਰ ਵੀ ਪੈਦਾ ਕੀਤੇ ਹਨ। ਨੈਂਣਦੀਪ ਸਿੰਘ ਚੰਨ ਜਿਹੜੇ ਕਿ ਫਰਿਜ਼ਨੋ ਸਕੂਲ ਬੋਰਡ ਦੇ ਟਰੱਸਟੀ ਵੀ ਹਨ। ਉਹਨਾਂ ਅਤੇ ਜੈਕਾਰਾ ਮੂਵਮੈਂਟ ਦੇ ਬਾਕੀ ਸਾਥੀਆ ਦੀ ਮਿਹਨਤ ਸਦਕਾ ਫਰਿਜ਼ਨੋ ਦਾ ਸ਼ਹੀਦ ਜਸਵੰਤ ਸਿੰਘ ਖਾਲੜਾ ਪਾਰਕ ਬਣਾਇਆ ਗਿਆ ਸੀ। ਨੈਂਣਦੀਪ ਸਿੰਘ ਚੰਨ ਦੀ ਮਿਹਨਤ ਸਦਕਾ ਇਸ ਪਾਰਕ ਨੂੰ ਖ਼ੂਬਸੂਰਤ ਬਣਾਉਣ ਦਾ ਕੰਮ ਲਗਾਤਾਰ ਜਾਰੀ ਹੈ।
ਪਿਛਲੇ ਹਫ਼ਤੇ ਪਾਰਕ ਦੀ ਕੰਧ ਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਤਸਵੀਰ ਹੋਰ ਨਾਮਵਰ ਸ਼ਖ਼ਸੀਅਤਾਂ ਦੇ ਵਿਚਕਾਰ ਬਣਾਈ ਗਈ। ਇਨ੍ਹਾਂ ਸਾਰੇ ਕੰਮਾਂ ਕਰਕੇ ਨੈਂਣਦੀਪ ਸਿੰਘ ਚੰਨ ਦੀ ਹਰ ਪਾਸੇ ਚਰਚਾ ਹੈ। ਅਤੇ ਹਰਕੋਈ ਨੈਂਣਦੀਪ ਸਿੰਘ ਚੰਨ ਦੀ ਤਰੀਫ਼ ਕਰ ਰਿਹਾ ਹੈ। ਪੰਜਾਬੀ ਕਮਿਉਂਨਟੀ ਨੈਂਣਦੀਪ ਸਿੰਘ ਚੰਨ ਵਿੱਚੋਂ ਫਰਿਜ਼ਨੋ ਦੇ ਵੱਡੇ ਪੰਜਾਬੀ ਲੀਡਰ ਦੀ ਝਲਕ ਦੇਖ ਰਹੀ ਹੈ ।