
ਪਟਿਆਲਾ : ਮਸ਼ਹੂਰ ਪੰਜਾਬੀ ਗਾਇਕ – ਰੈਪਰ – ਗੀਤਕਾਰ ਸਿੱਧੂ ਮੂਸੇ ਵਾਲਾ ਫਿਲਮ ‘ਮੂਸਾ ਜੱਟ’ ਨਾਲ ਡੈਬਿਊ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਫਿਲਮ ‘ਜੇਲਾਨ’ ਦਾ ਪਹਿਲਾ ਗੀਤ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਸਿੱਧੂ ਮੂਸੇ ਵਾਲਾ ਨੇ ਲਿਖਿਆ, ਕੰਪੋਜ਼ ਅਤੇ ਗਾਇਆ ਹੈ ਅਤੇ ਮਿਊਜ਼ਿਕ ‘ਦ ਕਿਡ’ ਨੇ ਦਿੱਤਾ ਹੈ। ਗੀਤ ਟਾਈਮਸ ਮਿਊਜ਼ਿਕ ਵੱਲੋਂ ਪੇਸ਼ ਕੀਤਾ ਗਿਆ ਹੈ।
ਇਸ ਗੀਤ ਦੇ ਬਾਰੇ ‘ਚ ਗੱਲ ਕਰਦੇ ਹੋਏ, ਸਿੱਧੂ ਨੇ ਕਿਹਾ, ‘‘ਮੂਸਾ ਜੱਟ ਮੇਰੀ ਪਹਿਲੀ ਫਿਲਮ ਹੈ ਅਤੇ ਮੈਂ ਇਸ ਟੀਮ ਦਾ ਹਿੱਸਾ ਬਨਣ ਲਈ ਬੇਹੱਦ ਉਤਸ਼ਾਹਿਤ ਹਾਂ ਜਿਸਦੇ ਨਾਲ ਮੈਂ ਇਨ੍ਹੇ ਲੰਬੇ ਸਮੇਂ ਤੋਂ ਜੁੜਿਆ ਹਾਂ। ‘ਮੂਸਾ ਜੱਟ’ ਦੀ ਮਿਊਜ਼ਿਕ ਐਲਬਮ ਵੀ ਬਹੁਤ ਖਾਸ ਹੈ ਅਤੇ ਮੈਂ ਵਾਸਤਵ ‘ਚ ਖੁਸ਼ ਹਾਂ। ਇਹ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦਾ ਕਿ ਦਰਸ਼ਕਾਂ ਨੂੰ ਪੂਰੀ ਐਲਬਮ ਅਤੇ ਫਿਲਮ ਕਿਵੇਂ ਦੀ ਲੱਗਦੀ ਹੈ। ’’
ਸਿੱਧੂ ਨੂੰ ‘ਸੋ ਹਾਈ’, ‘ਬੰਬੀਹਾ ਬੋਲੇ’ ਜਿਹੇ ਗਾਣਿਆਂ ਲਈ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਪਹਿਲੀ ਐਲਬਮ ‘ਪੀਬੀਐਕਸ 1’ ਬਿਲਬੋਰਡ ਕੈਨੇਡਾਈ ਐਲਬਮ ਚਾਰਟ ‘ਤੇ 66ਵੇਂ ਸਥਾਨ ‘ਤੇ ਹੈ। ‘ਜੇਲਾਨ’ ਗੀਤ ਟਾਈਮਸ ਮਿਊਜ਼ਿਕ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਹੋਇਆ ਹੈ। ਫਿਲਮ ‘ਮੂਸਾ ਜੱਟ’ ਅਕਤੂਬਰ ‘ਚ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।