ਪੰਜਾਬੀ ਕਾਮੇਡੀਅਨ ਜਸਵਿੰਦਰ ਸਿੰਘ ਭੱਲਾ ਦੇ ਘਰ ਹੋਈ ਚੋਰੀ, ਮਾਂ ਨੂੰ ਬੰਧਕ ਬਣਾ ਕੀਤੀ ਲੱਖਾਂ ਦੀ ਲੁੱਟ

0
52

ਪੰਜਾਬੀ ਕਾਮੇਡੀਅਨ ਜਸਵਿੰਦਰ ਸਿੰਘ ਭੱਲਾ (Jaswinder Bhalla) ਦੇ ਘਰ ਚੋਰੀ ਦੀ ਘਟਨਾ ਵਾਪਰੀ ਹੈ। ਆਰੋਪੀ ਨੌਕਰ ਨੇ ਭੱਲਾ ਦੀ ਮਾਂ ਨੂੰ ਬੰਧਕ ਬਣਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਵੇਲੇ ਪਰਿਵਾਰ ਦੇ ਹੋਰ ਮੈਂਬਰ ਬਾਹਰ ਸਨ। CCTV ਕੈਮਰੇ ‘ਚ ਇਹ ਸਾਰੀ ਘਟਨਾ ਕੈਦ ਹੋ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਸਵਿੰਦਰ ਭੱਲਾ ਹਾਲ ਹੀ ਵਿੱਚ ਲੁਧਿਆਣਾ ਤੋਂ ਮੁਹਾਲੀ ਵਿੱਚ ਸ਼ਫਿਟ ਹੋ ਗਏ ਹਨ। ਇੱਥੇ ਉਸ ਨੇ ਥਾਣਾ ਮਟੌਰ ਦੇ ਇਲਾਕੇ ਵਿੱਚ ਆਪਣਾ ਮਕਾਨ ਬਣਾ ਲਿਆ ਹੈ। ਸ਼ੁੱਕਰਵਾਰ ਨੂੰ ਪਰਿਵਾਰ ਹੋਲੀ ਖੇਡਣ ਗਿਆ ਹੋਇਆ ਸੀ। ਘਰ ਵਿਚ ਬਜ਼ੁਰਗ ਮਾਂ ਅਤੇ ਉਸ ਦਾ ਨੌਕਰ ਸਨ। ਆਰੋਪੀ ਨੌਕਰ ਨੇ ਪਹਿਲਾਂ ਬਜ਼ੁਰਗ ਦੇ ਹੱਥ ਬੰਨ੍ਹੇ, ਫਿਰ ਆਪਣੇ ਸਾਥੀਆਂ ਨਾਲ ਘਰ ‘ਚ ਲੁੱਟਮਾਰ ਕੀਤੀ ਅਤੇ ਉੱਥੋਂ ਫਰਾਰ ਹੋ ਗਿਆ।

ਜਸਵਿੰਦਰ ਭੱਲਾ ਦੀ ਮਾਂ ਨੂੰ ਕੋਈ ਸੱਟ ਨਹੀਂ ਲੱਗੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਗਹਿਣੇ, ਨਗਦੀ ਅਤੇ ਪਿਸਤੌਲ ਲੈ ਗਏ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਜਸਵਿੰਦਰ ਭੱਲਾ ਦੇ ਘਰ ਇੱਕ ਨੇਪਾਲੀ ਨੌਕਰ ਰਹਿੰਦਾ ਸੀ। ਕੁਝ ਸਮਾਂ ਪਹਿਲਾਂ ਜਦੋਂ ਉਹ ਛੁੱਟੀ ‘ਤੇ ਗਿਆ ਸੀ ਤਾਂ ਉਸ ਨੇ ਇਕ ਦੋਸਤ ਨੂੰ ਨੌਕਰੀ ‘ਤੇ ਰਖਵਾਇਆ ਸੀ। ਉਸ ਨੇ ਆਪਣੇ 4 ਸਾਥੀਆਂ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਕੈਮਰੇ ‘ਚ ਇਹ ਸਾਰੀ ਘਟਨਾ ਕੈਦ ਹੋ ਗਈ ਹੈ।

LEAVE A REPLY

Please enter your comment!
Please enter your name here