ਪ੍ਰਿਯੰਕਾ ਗਾਂਧੀ ਨੇ ਕੇਂਦਰ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਆਪਣੇ ਸਵਾਲਾਂ ਰਾਹੀਂ ਜੇਵਰ ਦੇ ਕਿਸਾਨਾਂ ਦੀ ਸਥਿਤੀ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਪੀਐੱਮ ਮੋਦੀ ਨੂੰ ਇਹ ਸਵਾਲ ਕੀਤਾ ਹੈ ਕਿ ਜੇਵਰ ਦੇ ਕਿਸਾਨਾਂ ਨੂੰ ਮੁਆਵਜ਼ਾ ਕਿਉਂ ਨਹੀਂ ਦਿੱਤਾ ਗਿਆ।ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਉਂ ਇਹ ਕਿਸਾਨ ਪਰਿਵਾਰ ਇੰਨੀ ਠੰਢ ‘ਚ ਤੰਬੂਆਂ ਹੇਠ ਰਹਿਣ ਲਈ ਮਜ਼ਬੂਰ ਹਨ। ਉਨ੍ਹਾਂ ਨੇ ਕਿਹਾ ਕਿ ਮੁਆਵਜ਼ਾ ਕਿਸਾਨਾਂ ਦਾ ਹੱਕ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਪੀਐੱਮ ਮੋਦੀ ਨੂੰ ਕਿਹਾ ਕਿ ਜੇਕਰ ਤੁਹਾਡੀ ਨੀਯਤ ਸਾਫ਼ ਹੈ ਤਾਂ ਤੁਸੀਂ ਆਪਣੇ ਚੌਣਾਵੀ ਅਰਮਾਨਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਬੇਘਰ ਨਾ ਛੱਡੋ।
जेवर के किसानों को मुआवजा क्यों नहीं दिया गया है?
क्यों किसान परिवार इस कड़कड़ाती ठंड में तम्बू में रहने को मजबूर हैं?मुआवजा किसानों का हक है।@narendramodi जी, किसानों के प्रति यदि आपकी नीयत सच-मुच साफ़ है तो अपने चुनावी अरमानों को पूरा करने के लिए उन्हें बेघर मत छोड़िए। pic.twitter.com/ctnDR3Vrco
— Priyanka Gandhi Vadra (@priyankagandhi) November 24, 2021