ਨਵੀਂ ਦਿੱਲੀ: ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਚਾਰ ਵਜੇ ਇੱਕ ਉੱਚ ਪੱਧਰ ਬੈਠਕ ਕਰਨ ਵਾਲੇ ਹਨ। ਇਸ ਬੈਠਕ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ਾਮਲ ਹੋਣਗੇ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਸ ਬੈਠਕ ਦਾ ਮੁੱਖ ਏਜੰਡਾ ਕੀ ਹੋਵੇਗਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜੰਮੂ – ਕਸ਼ਮੀਰ ਵਿੱਚ ਹੋਏ ਡਰੋਨ ਹਮਲੇ ਨੂੰ ਲੈ ਕੇ ਇਸ ਬੈਠਕ ਵਿੱਚ ਚਰਚਾ ਹੋ ਸਕਦੀ ਹੈ।
ਇਸ ਤੋਂ ਇਲਾਵਾ ਇਸ ਬੈਠਕ ਵਿੱਚ ਸੁਰੱਖਿਆ ਨਾਲ ਜੁੜੇ ਕੁੱਝ ਵੱਡੇ ਅਧਿਕਾਰੀ ਵੀ ਸ਼ਾਮਲ ਹੋਣਗੇ। ਜੰਮੂ – ਕਸ਼ਮੀਰ ‘ਚ ਏਅਰਫੋਰਸ ਬੇਸ ‘ਤੇ ਹੋਏ ਹਮਲੇ ਤੋਂ ਬਾਅਦ ਉੱਥੇ ਸਾਰੇ ਸੁਰੱਖਿਆ ਸੰਸਥਾਨਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਦੱਸ ਦਈਏ ਕਿ ਮੌਜੂਦਾ ਸਮੇਂ ਵਿੱਚ ਸਰਕਾਰ ਦਾ ਉਦੇਸ਼ ਹੈ ਕਿ ਰਾਜ ਵਿੱਚ ਲੋਕਤੰਤਰ ਦਾ ਆਗਾਜ ਹੋਵੇ, ਇਸ ਲਈ ਹਲਕਾਬੰਦੀ ਮੁਕੰਮਲ ਹੁੰਦੇ ਹੀ ਚੋਣਾਂ ਕਰਵਾਈਆਂ ਜਾਣ।
ਹਾਲ ਹੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ‘ਚ ਦਿੱਲੀ ਵਿੱਚ ਗੁਪਕਰ ਦਲ ਦੇ ਆਗੂਆਂ ਨਾਲ ਇੱਕ ਮੀਟਿੰਗ ਕੀਤੀ ਸੀ। ਇਸ ਮੀਟਿੰਗ ਵਿੱਚ ਅੱਠ ਪਾਰਟੀਆਂ ਦੇ 14 ਆਗੂ ਸ਼ਾਮਲ ਹੋਏ। ਇਸ ਮੀਟਿੰਗ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਅੱਤਵਾਦੀ ਗਤੀਵਿਧੀਆਂ ਵਿੱਚ ਅਚਾਨਕ ਵਾਧਾ ਹੋਇਆ ਹੈ। ਇਸ ਲਈ ਜੰਮੂ-ਕਸ਼ਮੀਰ ਵਿਚ ਬਦਲ ਰਹੀ ਸਥਿਤੀ ਦੇ ਵਿਚਕਾਰ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣਾ ਤੇ ਸਖ਼ਤ ਰਣਨੀਤੀ ਤਿਆਰ ਕਰਨਾ ਇਸ ਬੈਠਕ ਦਾ ਉਦੇਸ਼ ਹੋ ਸਕਦਾ ਹੈ।