ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ‘ਤੇ ਰਣਦੀਪ ਸੂਰਜੇਵਾਲਾ ਨੇ ਕੇਂਦਰ ਸਰਕਾਰ ‘ਤੇ ਕੱਸਿਆ ਤੰਜ, ਰੋਜ਼ ਦੀ ਵਸੂਲੀ ਤੇ ਲੁੱਟ ਜਾਰੀ

0
150

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਲਗਾਤਾਰ ਜਾਰੀ ਹੈ। ਦੇਸ਼ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਨੇ ਕੇਂਦਰ ਸਰਕਾਰ ’ਤੇ ਤੰਜ ਕੱਸਿਆ ਹੈ। ਬੀਤੇ 9 ਦਿਨਾਂ ’ਚ 8ਵੀਂ ਵਾਰ ਪੈਟਰੋਲ ਦੀਆਂ ਕੀਮਤਾਂ ’ਚ ਅੱਜ ਫਿਰ ਵਾਧਾ ਵੇਖਣ ਨੂੰ  ਮਿਲਿਆ ਹੈ। ਇਸ ਦਰਮਿਆਨ ਕਾਂਗਰਸ ਨੇ ਸਰਕਾਰ ’ਤੇ ਤਿੱਖਾ ਸ਼ਬਦੀ ਹਮਲਾ ਬੋਲਦੇ ਹੋਏ ਕਿਹਾ ਕਿ ਵਸੂਲੀ ਅਤੇ ਲੁੱਟ ਲਗਾਤਾਰ ਜਾਰੀ ਹੈ।

ਕਾਂਗਰਸ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਟਵੀਟ ਕਰ ਕੇ ਕਿਹਾ, ‘‘ਰੋਜ਼ਾਨਾ ਮਹਿੰਗਾਈ ਦਾ ‘ਗੁਰਿੱਲਾ ਹਮਲਾ’ ਜਾਰੀ ਹੈ, ਕਦੋਂ ਰੁੱਕੇਗੀ ਇਹ ਰੋਜ਼ ਸਵੇਰੇ-ਸਵੇਰੇ ਦੀ ‘ਪਾਕੇਟਮਾਰੀ’? ਇਹ ਲੁੱਟ-ਖੋਹ ਕਦੋਂ ਬੰਦ ਹੋਵੇਗੀ। ਕੀ ਮੋਦੀ ਜੀ ਜਵਾਬ ਦੇਣਗੇ?’’

ਇਕ ਹੋਰ ਟਵੀਟ ’ਚ ਸੂਰਜੇਵਾਲਾ ਨੇ ਲਿਖਿਆ, ‘‘ਮੋਦੀ ਸਰਕਾਰ ਨੇ ਪੈਟਰੋਲ ਦਾ ਸੈਂਕੜਾ ਲਾ ਹੀ ਦਿੱਤਾ। ਉਨ੍ਹਾਂ ਨੇ ਵੱਖ-ਵੱਖ ਸ਼ਹਿਰਾਂ ’ਚ ਕੀਮਤਾਂ ਲਿਖ ਕੇ ਸਰਕਾਰ ’ਤੇ ਤੰਜ ਕੱਸਿਆ।
• ਦਿੱਲੀ-101.01/ਲੀਟਰ
• ਲਖਨਊ-100.86/ਲੀਟਰ
• ਅਹਿਮਦਾਬਾਦ-100.68/ਲੀਟਰ
• ਬੈਂਗਲੋਰ-106.46/ਲੀਟਰ
• ਪਟਨਾ-111.68/ਲੀਟਰ
• ਮੁੰਬਈ-115.88/ਲੀਟਰ

ਜਾਣਕਾਰੀ ਮੁਤਾਬਕ ਦਿੱਲੀ ’ਚ ਅੱਜ ਪੈਟਰੋਲ ਦੀਆਂ ਕੀਮਤਾਂ 80 ਪੈਸੇ ਦੀ ਬੜ੍ਹਤ ਮਗਰੋਂ 101.0 ਰੁਪਏ ਪ੍ਰਤੀ ਲੀਟਰ ’ਤੇ ਆ ਗਈਆਂ ਹਨ। ਡੀਜ਼ਲ ਦੀਆਂ ਕੀਮਤਾਂ ’ਚ 80 ਪੈਸੇ ਦੀ ਬੜ੍ਹਤ ਮਗਰੋਂ 92.27 ਰੁਪਏ ਪ੍ਰਤੀ ਲੀਟਰ ’ਤੇ ਆ ਗਏ ਹਨ।

LEAVE A REPLY

Please enter your comment!
Please enter your name here