ਬ੍ਰਿਟੇਨ ‘ਚ ਡਾਕਟਰਾਂ ਨੇ ਇੱਕ ਵਿਅਕਤੀ ਦੇ ਪੇਟ ‘ਚੋਂ ਇੱਕ ਮੋਬਾਈਲ ਫੋਨ ਕੱਢਿਆ ਹੈ। ਆਦਮੀ ਨੇ 6 ਮਹੀਨੇ ਪਹਿਲਾਂ ਗਲਤੀ ਨਾਲ ਇੱਕ ਮੋਬਾਈਲ ਫੋਨ ਨਿਗਲ ਲਿਆ ਸੀ।ਇੱਥੇ ਹੈਰਾਨ ਕਰਨ ਦੇਣ ਵਾਲੀ ਗੱਲ ਇਹ ਹੈ ਕਿ ਉਸ ਵਿਅਕਤੀ ਨੂੰ ਖੁਦ ਵੀ ਇਸ ਬਾਰੇ ਪਤਾ ਨਹੀਂ ਸੀ ਕਿ ਉੇਸਦੇ ਪੇਟ ‘ਚ ਮੋਬਾਇਲ ਫੋਨ ਹੈ। ਲਗਾਤਾਰ ਪੇਟ ਦਰਦ ਤੇ ਹਾਲਤ ਵਿਗੜਨ ਤੋਂ ਬਾਅਦ ਉਹ ਡਾਕਟਰ ਕੋਲ ਗਿਆ। ਡਾਕਟਰ ਨੇ ਐਕਸ-ਰੇ ਕੀਤਾ ਤੇ ਇਹ ਦੇਖ ਕੇ ਹੈਰਾਨ ਹੋ ਗਿਆ ਕਿ ਉਸ ਵਿਅਕਤੀ ਦੇ ਪੇਟ ‘ਚ ਮੋਬਾਇਲ ਸੀ।
‘ਮਿਰਰ ਯੂਕੇ’ ਦੀ ਰਿਪੋਰਟ ਦੇ ਅਨੁਸਾਰ, ਮਿਸਰ ਦੇ ਅਸਵਾਨ ਯੂਨੀਵਰਸਿਟੀ ਹਸਪਤਾਲ ‘ਚ 33 ਸਾਲਾ ਵਿਅਕਤੀ ਦੇ ਪੇਟ ਦਾ ਆਪਰੇਸ਼ਨ ਕੀਤਾ ਗਿਆ ਤੇ ਮੋਬਾਈਲ ਨੂੰ ਕੱਢ ਦਿੱਤਾ ਗਿਆ। ਡਾਕਟਰਾਂ ਵੱਲੋ ਕਿਹਾ ਜਾ ਰਿਹਾ ਹੈ ਕਿ ਮਰੀਜ਼ ਦੀ ਹਾਲਤ ਹੁਣ ਠੀਕ ਹੈ।ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਮਰੀਜ਼ ਨੇ ਮੋਬਾਈਲ ਕਿਵੇਂ ਨਿਗਲ ਲਿਆ।









