ਪੁਣੇ : ਮਹਾਰਾਸ਼ਟਰ ਦੇ ਪੁਣੇ ‘ਚ ਭਾਰਤੀ ਜਨਤਾ ਪਾਰਟੀ ਦੇ ਇੱਕ ਕਰਮਚਾਰੀ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਇੱਕ ਮੰਦਿਰ ਕੁਝ ਦਿਨ ਪਹਿਲਾਂ ਬਣਵਾਇਆ ਸੀ। ਹਾਲਾਂਕਿ ਹੁਣ ਮੰਦਿਰ ਤੋਂ ਪ੍ਰਧਾਨ ਮੰਤਰੀ ਦੀ ਮੂਰਤੀ ਨੂੰ ਹਟਾ ਦਿੱਤਾ ਗਿਆ ਹੈ। ਮੀਡੀਆ ਰਿਪੋਰਟ ਅਨੁਸਾਰ ਮੰਦਿਰ ਬਣਵਾਉਣ ਵਾਲੇ ਮਯੂਰ ਮੁੰਡੇ ਨੇ ਇਹ ਜਾਣਨ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਉਨ੍ਹਾਂ ਨੇ ਮੂਰਤੀ ਨੂੰ ਕਿਉਂ ਹਟਾਇਆ ਹੈ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਇਸ ਦਰਮਿਆਨ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਵਰਕਰਾਂ ਨੇ ਵੀਰਵਾਰ ਨੂੰ ਇੱਥੇ ਔਂਧ ਇਲਾਕੇ ’ਚ ਪ੍ਰਦਰਸ਼ਨ ਕੀਤਾ। ਰਾਕਾਂਪਾ ਦੀ ਸ਼ਹਿਰੀ ਇਕਾਈ ਦੇ ਮੁਖੀ ਪ੍ਰਸ਼ਾਂਤ ਜਗਤਾਪ ਨੇ ਵਿਅੰਗਾਤਮਕ ਲਹਿਜੇ ’ਚ ਕਿਹਾ,‘‘ਸ਼ਹਿਰ ’ਚ ਆਸ਼ਾਵਾਦ ਪ੍ਰਬਲ ਹੋ ਗਿਆ ਹੈ ਕਿ ਮੋਦੀ ਦੇ ਮੰਦਰ ਦੇ ਨਿਰਮਾਣ ਤੋਂ ਬਾਅਦ ਹੁਣ ਈਂਧਨ ਦੀਆਂ ਕੀਮਤਾਂ ’ਚ ਕਮੀ ਆਵੇਗੀ, ਮਹਿੰਗਾਈ ਘਟੇਗੀ ਅਤੇ ਲੋਕਾਂ ਦੇ ਖਾਤੇ ’ਚ 15-15 ਲੱਖ ਰੁਪਏ ਆਉਣਗੇ। ਅਸੀਂ ਇੱਥੇ ਆਏ ਹਾਂ ਅਤੇ ਦੇਖਿਆ ਕਿ ਮੰਦਰ ਤੋਂ ‘ਭਗਵਾਨ’ ਗਾਇਬ ਹਨ।’’ ਉਨ੍ਹਾਂ ਕਿਹਾ ਕਿ ਅਜਿਹੇ ਮੰਦਰ ਦਾ ਨਿਰਮਾਣ ‘ਬੌਧਿਕ ਦਿਵਾਲੀਏਪਨ’ ਦਾ ਪ੍ਰਤੀਕ ਹੈ। 37 ਸਾਲਾ ਮੁੰਡੇ ਨੇ ਪਹਿਲਾਂ ਕਿਹਾ ਸੀ ਕਿ ਮੰਦਰ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਅਯੁੱਧਿਆ ’ਚ ਰਾਮ ਮੰਦਰ ਦਾ ਨਿਰਮਾਣ ਕਰਵਾਇਆ ਹੈ।
ਮੁੰਡੇ ਨੇ ਕਿਹਾ ਸੀ,‘‘ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਮੋਦੀ ਨੇ ਬਹੁਤ ਸਾਰੇ ਵਿਕਾਸ ਕੰਮ ਕੀਤੇ ਹਨ ਅਤੇ ਜੰਮੂ ਕਸ਼ਮੀਰ ’ਚ ਜਿਨ੍ਹਾਂ ਨੇ ਧਾਰਾ 370 ਰੱਦ ਕਰਨ, ਰਾਮ ਮੰਦਰ ਦਾ ਨਿਰਮਾਣ ਕਰਨ ਅਤੇ ਤਿੰਨ ਤਲਾਕ ਵਰਗੇ ਮੁੱਦਿਆਂ ਨੂੰ ਸਫ਼ਲਤਾਪੂਰਵਕ ਨਿਪਟਾਇਆ ਹੈ।’’ ਮੁੰਡੇ ਨੇ ਇਹ ਵੀ ਕਿਹਾ ਸੀ ਕਿ ਪ੍ਰਧਾਨ ਮੰਤਰੀ ਦੀ ਮੂਰਤੀ ਅਤੇ ਨਿਰਮਾਣ ’ਚ ਵਰਤਿਆ ਗਿਆ ਲਾਲ ਸੰਗਮਰਮਰ ਜੈਪੁਰ ਤੋਂ ਲਿਆਂਦਾ ਗਿਆ ਸੀ ਅਤੇ ਕੁੱਲ ਖਰਚ ਲਗਭਗ 1.6 ਲੱਖ ਰੁਪਏ ਆਇਆ ਸੀ।