ਪਾਕਿ PM ਇਮਰਾਨ ਦੀ ਨਿੰਦਾ ਕਰਨ ਤੇ ਈਸਾਈ ਮਹਿਲਾ ਐਂਕਰ ਨੂੰ ਨੌਕਰੀ ਤੋਂ ਧੋਣੇ ਪਏ ਹੱਥ

0
85

ਪਾਕਿਸਤਾਨ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਔਰਤਾਂ ਨੂੰ ਛੋਟੇ ਕੱਪੜੇ ਪਾਉਣ ਦੇ ਕਾਰਨ ਵਧ ਰਹੇ ਕ੍ਰਾਈਮ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਇਕ ਚੈਨਲ ’ਤੇ ਐਂਕਰ ਦੇ ਰੂਪ ’ਚ ਕੰਮ ਕਰਨ ਵਾਲੀ ਈਸਾਈ ਮਹਿਲਾ ਐਂਕਰ ਵੱਲੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਨਿੰਦਾ ਕਰਨ ’ਤੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਐਂਕਰ ਨੂੰ ਹੁਣ ਕੱਟੜਪੰਥੀਆਂ ਵੱਲੋਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ ਹਨ।

ਖ਼ਬਰਾਂ ਅਨੁਸਾਰ ਇਕ ਛੋਟੇ ਚੈਨਲ ਦੀ ਔਰਤ ਐਂਕਰ ਬਨੀਸ ਸਲੀਮ ਨੇ ਆਪਣੇ ਪ੍ਰੋਗਰਾਮ ’ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਪਾਕਿਸਤਾਨ ’ਚ ਜਬਰ-ਜ਼ਿਨਾਹ ਦੀਆਂ ਘਟਨਾਵਾਂ ਦਾ ਕਾਰਨ ਲੜਕੀਆਂ ਵੱਲੋਂ ਛੋਟੇ ਕੱਪੜੇ ਪਾਏ ਦੱਸੇ ਜਾਣ ਦੇ ਚੱਲਦਿਆਂ ਇਸ ਨੂੰ ਇਮਰਾਨ ਖਾਨ ਦੀ ਛੋਟੀ ਤੇ ਕੋਝੀ ਮਾਨਸਿਕਤਾ ਦੱਸਿਆ ਸੀ। ਐਂਕਰ ਸਲੀਮ ਨੇ ਇਸ ਨੂੰ ਮਹਿਲਾ ਦੇ ਅਧਿਕਾਰਾਂ ਦਾ ਘਾਣ ਵੀ ਦੱਸਿਆ ਸੀ। ਇਸ ਤੋਂ ਬਾਅਦ ਉਕਤ ਈਸਾਈ ਮਹਿਲਾ ਐਂਕਰ ਨੂੰ ਅੱਜ ਨੌਕਰੀ ਤੋਂ ਕੱਢ ਦਿੱਤਾ ਗਿਆ। ਜਿਵੇਂ ਹੀ ਉਸ ਨੂੰ ਨੌਕਰੀ ਤੋਂ ਕੱਢਿਆ ਗਿਆ, ਉਸ ਸਮੇਂ ਉਸ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ। ਇਕ ਕੱਟੜਪੰਥੀ ਨੇ ਤਾਂ ਸਲੀਮ ਨੂੰ ਪਾਕਿਸਤਾਨ ਛੱਡ ਕਿਸੇ ਦੂਜੇ ਦੇਸ਼ ’ਚ ਚਲੇ ਜਾਣ ਦੀ ਧਮਕੀ ਤੱਕ ਦੇ ਦਿੱਤੀ ਹੈ।

LEAVE A REPLY

Please enter your comment!
Please enter your name here