ਨਵੀਂ ਦਿੱਲੀ : ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਵਨਡੇ ਸੀਰੀਜ਼ ਹੁਣ ਸ਼੍ਰੀਲੰਕਾ ਦੀ ਬਜਾਏ ਪਾਕਿਸਤਾਨ ‘ਚ ਹੋਵੇਗੀ। ਤਿੰਨ ਮੈਚਾਂ ਦੀ ਸੀਰੀਜ਼ 3 ਸਤੰਬਰ ਤੋਂ ਹੰਬਨਟੋਟਾ ‘ਚ ਹੋਣੀ ਸੀ ਪਰ ਅਫ਼ਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕਾਬੁਲ ਤੋਂ ਵਪਾਰਕ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਮੀਡੀਆ ਰਿਪੋਰਟ ਮੁਤਾਬਕ ਇਹ ਅਫ਼ਗਾਨਿਸਤਾਨ ਦੀ ਘਰੇਲੂ ਸੀਰੀਜ਼ ਹੋਵੇਗੀ ਇਸ ਦੇ ਨਾਲ ਹੀ ਕੋਵਿਡ -19 ਦੇ ਵਧਦੇ ਮਾਮਲਿਆਂ ਦੇ ਕਾਰਨ ਸ਼੍ਰੀਲੰਕਾ ‘ਚ 10 ਦਿਨਾਂ ਦੀ ਤਾਲਾਬੰਦੀ ਲਾਗੂ ਕੀਤੀ ਗਈ ਹੈ।
ਪਾਕਿਸਤਾਨ ‘ਚ ਸੀਰੀਜ਼ ਦੀ ਜਗ੍ਹਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਟੀ -20 ਵਿਸ਼ਵ ਕੱਪ ਤੋਂ ਪਹਿਲਾਂ ਖਿਡਾਰੀਆਂ ਦੇ ਕੰਮ ਦੇ ਬੋਝ ਨੂੰ ਘੱਟ ਕਰਨ ਵਜੋਂ, ਕਪਤਾਨ ਬਾਬਰ ਆਜ਼ਮ ਸਮੇਤ ਹੋਰ ਪਾਕਿਸਤਾਨੀ ਖਿਡਾਰੀਆਂ ਨੂੰ ਲੜੀ ਤੋਂ ਆਰਾਮ ਦਿੱਤੇ ਜਾਣ ਦੀ ਉਮੀਦ ਹੈ।