ਨੌਜਵਾਨ ਦੀ ਇਸ ਹਿੰਮਤ ਨੂੰ ਸਲਾਮ : ਤੈਰਨਾ ਨਹੀਂ ਸੀ ਆਉਂਦਾ ਪਰ ਫਿਰ ਵੀ ਬਚਾਈ ਡੁੱਬ ਰਹੇ ਦੀ ਜਾਨ

0
99

ਨਿਊਜ਼ੀਲੈਂਡ ‘ਚ ਇਕ ਪੰਜਾਬੀ ਨੌਜਵਾਨ ਨੇ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਬਿਨਾਂ ਇਕ ਵਿਅਕਤੀ ਨੂੰ ਡੁੱਬਣ ਤੋਂ ਬਚਾਅ ਲਿਆ। ਉਸ ਦੇ ਹੌਸਲੇ ਨੂੰ ਦੇਖਦੇ ਹੋਏ ਪੁਲਿਸ ਨੇ ਸ਼ਲਾਘਯੋਗ ਦੱਸਦਿਆਂ ਕਿਹਾ ਕਿ ਇਕ ਘਟਨਾ ਹੋਣ ਤੋਂ ਬਚ ਗਈ। ਪੁਲਿਸ ਨੇ ਪ੍ਰਸ਼ੰਸਾ ਪੱਤਰ ਦੇ ਕੇ ਉਸ ਦਾ ਧੰਨਵਾਦ ਕੀਤਾ। ਬਲਕਿ ਪੁਲਿਸ ਨੂੰ ਗੁੱਸਾ ਵੀ ਹੈ ਕਿ ਕਈ ਲੋਕ ਮਦਦ ਕਰਨ ਦੀ ਥਾਂ ਵੀਡੀਓ ਬਣਾਉਂਦੇ ਰਹੇ।

ਇਹ ਘਟਨਾ ਕੁਝ ਦਿਨ ਪਹਿਲਾ ਰਾਜਧਾਨੀ ਵਲਿੰਗਟਨ ਨੇੜੇ ਪੋਰੀਰੁਆ ‘ਚ ਵਾਪਰੀ। ਪੰਜਾਬੀ ਨੌਜਵਾਨ ਦਾ ਨਾਮ ਸੁਖਵਿੰਦਰ ਸਿੰਘ ਤੇ ਉਸ ਦੀ ਪਤਨੀ ਉਰੀਆਨਾ ਕੌਰ, ਟੀਟਾਹੀ ਬੇਅ ‘ਤੇ ਬੈਠੇ ਖਾ-ਪੀ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੇਖਿਆ ਕਿ ਇਕ ਵਿਅਕਤੀ ਪਾਣੀ ‘ਚ ਡੁੱਬ ਰਿਹਾ ਸੀ। ਸੁਖਵਿੰਦਰ ਸਿੰਘ ਨੂੰ ਤੈਰਨਾ ਨਹੀਂ ਸੀ ਆਉਂਦਾ ਪਰ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਬਿਨਾ ਡੁੱਬਦੇ ਵਿਅਕਤੀ ਨੂੰ ਬਾਹਰ ਕੱਢ ਲਿਆਂਦਾ। ਮੌਕੇ ‘ਤੇ ਪੁਲਿਸ ਪਹੁੰਚੀ ਅਤੇ ਮੈਡੀਕਲ ਸੇਵਾ ਤੋਂ ਬਾਅਦ ਪੀੜਿਤ ਵਿਅਕਤੀ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਸੁਖਵਿੰਦਰ ਨੂੰ area commander certificate of appreciation ਦਿੱਤਾ ਗਿਆ।

ਪੁਲਿਸ ਨੇ ਇਹ ਵੀ ਕਿਹਾ ਕਿ ਇਹ ਬਹੁਤ ਮਾੜੀ ਗੱਲ ਹੈ ਕਿ ਜਦ ਸੁਖਵਿੰਦਰ ਸਿੰਘ ਡੁੱਬਦੇ ਹੋਏ ਵਿਅਕਤੀ ਨੂੰ ਬਚਾ ਰਹੇ ਸੀ ਤਾਂ ਉਸ ਸਮੇਂ ਕੋਈ ਮਦਦ ਲਈ ਅੱਗੇ ਨਹੀਂ ਆਇਆ ਅਤੇ ਪਿੱਛੇ ਖੜੇ ਵੀਡੀਓ ਬਣਾ ਰਹੇ ਸੀ। ਦਲੇਰੀ ਭਰੇ ਕਦਮ ਦੀ ਚਰਚਾ ਮੀਡੀਆ ‘ਚ ਹੋਣ ਤੋਂ ਬਾਅਦ ਨਿਊਜ਼ੀਲੈਂਡ ਰਹਿ ਰਹੇ ਪੰਜਾਬੀ ਭਾਈਚਾਰੇ ਵਲੋਂ ਵੀ ਸੁਖਵਿੰਦਰ ਸਿੰਘ ਦੇ ਮਨੁੱਖਤਾ ਭਰੇ ਕਦਮ ਨੂੰ ਸਲਾਹਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here