ਨਾਈਜੀਰੀਆ ‘ਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਹੈ। ਨਾਈਜੀਰੀਆ ‘ਚ ਇਕ ਗੈਰ-ਕਾਨੂੰਨੀ ਤੇਲ ਸੋਧਕ ਕਾਰਖਾਨੇ ‘ਚ ਹੋਏ ਧਮਾਕੇ ਵਿਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਸੌ ਤੋਂ ਵੱਧ ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਕਾਰਨ ਲੱਗੀ ਅੱਗ ਆਸ-ਪਾਸ ਦੀਆਂ ਜਾਇਦਾਦਾਂ ‘ਚ ਫੈਲ ਗਈ ਹੈ। ਆਈਮੋ ਸਟੇਟ ਇਨਫਰਮੇਸ਼ਨ ਕਮਿਸ਼ਨਰ ਡੇਕਲਨ ਅਮੇਲੁੰਬਾ ਨੇ ਕਿਹਾ ਕਿ ਅੱਗ ਤੇਜ਼ੀ ਨਾਲ ਦੋ ਗੈਰ-ਕਾਨੂੰਨੀ ਬਾਲਣ ਸਟੋਰਾਂ ਤਕ ਫੈਲ ਗਈ। ਉਨ੍ਹਾਂ ਕਿਹਾ ਕਿ ਧਮਾਕੇ ਦੇ ਕਾਰਨਾਂ ਤੇ ਮਰਨ ਵਾਲਿਆਂ ਦੀ ਸਹੀ ਗਿਣਤੀ ਦਾ ਪਤਾ ਲਗਾਇਆ ਜਾ ਰਿਹਾ ਹੈ।
ਨਾਈਜੀਰੀਆ ਦੇ ਇੱਕ ਸਥਾਨਕ ਸਰਕਾਰੀ ਅਧਿਕਾਰੀ ਤੇ ਇੱਕ ਵਾਤਾਵਰਣ ਸਮੂਹ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਨਾਈਜੀਰੀਆ ਦੇ ਰਿਵਰ ਸਟੇਟ ‘ਚ ਇੱਕ ਗੈਰ-ਕਾਨੂੰਨੀ ਤੇਲ ਰਿਫਾਈਨਿੰਗ ਡਿਪੂ ‘ਚ ਇਕ ਧਮਾਕੇ ‘ਚ ਰਾਤੋ ਰਾਤ 100 ਤੋਂ ਵੱਧ ਲੋਕ ਮਾਰੇ ਗਏ। ਪੈਟਰੋਲੀਅਮ ਸਰੋਤਾਂ ਦੇ ਸਟੇਟ ਕਮਿਸ਼ਨਰ ਗੁਡਲਕ ਓਪੀਆ ਨੇ ਕਿਹਾ ਕਿ ਅੱਗ ਇੱਕ ਗੈਰ-ਕਾਨੂੰਨੀ ਬੰਕਰਿੰਗ ਸਾਈਟ ਤੋਂ ਸ਼ੁਰੂ ਹੋਈ ਤੇ 100 ਤੋਂ ਵੱਧ ਲੋਕ ਪ੍ਰਭਾਵਿਤ ਹੋਏ, ਜੋ ਹੁਣ ਇੰਨੀ ਬੁਰੀ ਤਰ੍ਹਾਂ ਸੜ ਚੁੱਕੇ ਹਨ ਕਿ ਉਨ੍ਹਾਂ ਦੀ ਪਛਾਣ ਕਰਨਾ ਮੁਸ਼ਕਲ ਹੈ।