ਨਹੀਂ ਰਹੇ ਉੱਤਰ ਭਾਰਤ ਦੀ ਪਹਿਲੀ ਮਹਿਲਾ ਵਾਇਸ ਚਾਂਸਲਰ ਪ੍ਰੋ. ਇੰਦਰਜੀਤ ਕੌਰ

0
23

ਉੱਤਰ ਭਾਰਤ ਦੀ ਪਹਿਲੀ ਮਹਿਲਾ ਵਾਇਸ ਚਾਂਸਲਰ ਪ੍ਰੋ. ਇੰਦਰਜੀਤ ਕੌਰ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਹੈ। ਉਹ ਹਫਤਾ ਪਹਿਲਾਂ ਕੋਰੋਨਾ ਪੌਜ਼ੀਟਿਵ ਪਾਏ ਗਏ ਸਨ ਅਤੇ ਠੀਕ ਹੋਣ ਉਪਰੰਤ ਘਰ ਪਰਤੇ ਸਨ। ਸੰਧੂ ਪੰਜਾਬੀ ਯੂਨੀਵਰਸਿਟੀ ਦੀ ਸਾਬਕਾ ਵਾਈਸ-ਚਾਂਸਲਰ ਅਤੇ ਪ੍ਰਸਿੱਧ ਲੇਖਕ ਗਿਆਨੀ ਗੁਰਦਿੱਤ ਸਿੰਘ ਦੀ ਪਤਨੀ ਸੀ।

ਪੱਤਰਕਾਰ ਵੱਲੋਂ ਲੀਡਰਾਂ ਬਾਰੇ ਪੁੱਛਣ ‘ਤੇ ਕਿਉਂ ਕੱਢਣ ਲੱਗੇ ਲੋਕ ਗਾਲ੍ਹਾਂ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਪਣੀ ਸਾਬਕਾ ਵਾਈਸ ਚਾਂਸਲਰ ਡਾ. ਇੰਦਰਜੀਤ ਕੌਰ ਸੰਧੂ ਦੇ ਅਕਾਲ ਚਲਾਣੇ ਉੱਪਰ ਸ਼ਰਧਾਂਜਲੀ ਭੇਂਟ ਕੀਤੀ ਗਈ। ਜ਼ਿਕਰਯੋਗ ਹੈ ਕਿ ਉਹ ਯੂਨੀਵਰਸਿਟੀ ਦੇ ਪਹਿਲੇ ਮਹਿਲਾ ਵਾਈਸ ਚਾਂਸਲਰ ਸਨ ਜਿਨ੍ਹਾਂ ਵੱਲੋਂ 1975 ਤੋਂ 1977 ਵਿਚਲੇ ਆਪਣੇ ਕਾਰਜਕਾਲ ਦੌਰਾਨ ਯੂਨੀਵਰਸਿਟੀ ਦੀ ਅਗਵਾਈ ਕੀਤੀ ਗਈ। 1975 ਤੋਂ 1985 ਦਾ ਦਹਾਕਾ ਯੂ.ਐੱਨ. ਵੱਲੋਂ ‘ਔਰਤ ਦੇ ਦਹਾਕੇ’ ਵਜੋਂ ਮਨਾਇਆ ਗਿਆ ਸੀ ਇਸ ਲਈ ਉਨ੍ਹਾਂ ਦੀ ਨਿਯੁਕਤੀ ਅਤੇ ਸਰਗਰਮੀਆਂ ਨੂੰ ਇਸ ਸੰਦਰਭ ਵਿੱਚ ਵੀ ਵੇਖਿਆ ਜਾਂਦਾ ਹੈ। ਭਾਰਤ ਵਿੱਚ ਇਹ ਦੌਰ ਐਮਰਜੰਸੀ ਦਾ ਦੌਰ ਸੀ।

ਡਾ. ਇੰਦਰਜੀਤ ਕੌਰ ਦੀ ਭੂਮਿਕਾ ਨੂੰ ਯੂਨੀਵਰਸਿਟੀ ਦੇ ਸਥਾਪਨਾ ਕਾਲ ਦੇ ਮੁੱਢਲੇ ਸਮੇਂ ਵਿਚਲੇ ਵਿਕਾਸ ਦੇ ਵਿਸ਼ੇਸ਼ ਪ੍ਰਸੰਗ ਵਿੱਚ ਵੀ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੇ ਕਾਰਜਕਾਲ ਦਾ ਇਹ ਸਮਾਂ ਉਹ ਸਮਾਂ ਸੀ ਜਦੋਂ ਯੂਨੀਵਰਸਿਟੀ ਹਾਲੇ ਆਪਣੇ ਪੈਰਾਂ ਉੱਪਰ ਖੜ੍ਹੀ ਹੋ ਰਹੀ ਸੀ। ਇਸ ਨੂੰ ਸਥਾਪਿਤ ਹੋਇਆਂ ਹਾਲੇ ਸਿਰਫ਼ ਇੱਕ ਦਹਾਕੇ ਤੋਂ ਕੁੱਝ ਹੀ ਸਮਾਂ ਵਧੇਰੇ ਹੋਇਆ ਸੀ। ਇਤਿਹਾਸਿਕ ਕਾਲਕ੍ਰਮਕਤਾ ਅਨੁਸਾਰ ਵੀ ਉਹ ਸਿਰਫ਼ ਤੀਜੇ ਵਾਈਸ ਚਾਂਸਲਰ ਸਨ। ਉਨ੍ਹਾਂ ਤੋਂ ਪਹਿਲਾਂ ਡਾ. ਭਾਈ ਜੋਧ ਸਿੰਘ ਅਤੇ ਡਾ. ਕਿਰਪਾਲ ਸਿੰਘ ਨਾਰੰਗ ਵਾਈਸ ਚਾਂਸਲਰ ਰਹਿ ਚੁੱਕੇ ਸਨ।

ਚੰਨੀ ਤੇ ਸਿੱਧੂ ਦੇ CM ਚਿਹਰਾ ਐਲਾਨਣ ਬਾਰੇ ਰਾਹੁਲ ਗਾਂਧੀ ਨੇ ਕਹੀ ਵੱਡੀ ਗੱਲ

ਜ਼ਿਕਰਯੋਗ ਹੈ ਕਿ ਹਾਲੇ ਕੁੱਝ ਮਹੀਨੇ ਪਹਿਲਾਂ ਹੀ ਪੰਜਾਬੀ ਯੂਨੀਵਰਸਿਟੀ ਦੇ ਮੌਜੂਦਾ ਵਾਈਸ ਚਾਂਸਲਰ ਪ੍ਰੋ . ਅਰਵਿੰਦ ਵੱਲੋਂ ਉਚੇਚੇ ਤੌਰ ਉੱਤੇ ਉਨ੍ਹਾਂ ਦੇ ਘਰ ਪਹੁੰਚ ਕੇ ਯੂਨੀਵਰਸਿਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਸੀ।

ਪੰਜਾਬੀ ਯੂਨੀਵਰਸਿਟੀ ਵੱਲੋਂ ਉਨ੍ਹਾਂ ਦੇ ਅਕਾਲ ਚਲਾਣੇ ਉੱਪਰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਸੰਬੰਧੀ ਰੱਖੀ ਗਈ ਸ਼ੋਕ ਸਭਾ ਦੌਰਾਨ ਵਾਈਸ ਚਾਂਸਲਰ ਦੀ ਅਗਵਾਈ ਵਿੱਚ ਇੱਕ ਸ਼ੋਕ ਮਤਾ ਪਾਸ ਕਰਦਿਆਂ ਕਿਹਾ ਗਿਆ ਕਿ ਦੁੱਖ ਦੀ ਇਸ ਘੜੀ ਵਿੱਚ ਸਮੁੱਚੀ ਯੂਨੀਵਰਸਿਟੀ ਇੱਕ ਬਰਾਦਰੀ ਵਜੋਂ ਡਾ. ਇੰਦਰਜੀਤ ਕੌਰ ਦੇ ਪਰਿਵਾਰਿਕ ਜੀਆਂ, ਦੋਸਤਾਂ,  ਵਿਦਿਆਰਥੀਆਂ, ਸਹਿਕਰਮੀਆਂ ਅਤੇ ਉਨ੍ਹਾਂ ਨਾਲ ਜੁੜੇ ਸਮੂਹ ਲੋਕਾਂ ਨਾਲ ਖੜ੍ਹੀ ਹੈ। ਉਨ੍ਹਾਂ ਦਾ ਚਲੇ ਜਾਣਾ ਪੰਜਾਬ ਦੇ ਅਕਾਦਮਿਕ ਜਗਤ ਅਤੇ ਵਿਸ਼ਵ ਭਰ ਦੇ ਪੰਜਾਬੀਆਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਡਾ. ਇੰਦਰਜੀਤ ਕੌਰ ਨਾਲ ਕਨਫੀਡੈਂਸ਼ਲ ਪਰਸਨਲ ਅਸਿਸਟੈਂਟ (ਸੀ.ਪੀ.ਏ.) ਵਜੋਂ ਤਾਇਨਾਤ ਰਹੇ ਦਲੀਪ ਸਿੰਘ ਉੱਪਲ ਵੱਲੋਂ ਦੱਸਿਆ ਗਿਆ ਕਿ ਉਹ ਬਹੁਤ ਹੀ ਸ਼ਾਂਤ ਅਤੇ ਸਹਿਜ ਸੁਭਾਅ ਦੀ ਸ਼ਖ਼ਸੀਅਤ ਸਨ ਜੋ ਹਰੇਕ ਸਾਹਮਣੇ ਵਾਲੇ ਨਾਲ ਬੜੇ ਹੀ ਸਹਿਜ ਤਰੀਕੇ ਨਾਲ ਪੇਸ਼ ਆਉਂਦੇ ਸਨ।

 

LEAVE A REPLY

Please enter your comment!
Please enter your name here