ਨਹਾਉਣ ਵੇਲੇ ਇਕਦਮ ਸਿਰ ‘ਤੇ ਨਾ ਪਾਓ ਠੰਢਾ ਜਾਂ ਗਰਮ ਪਾਣੀ

0
57

ਕਈ ਵਾਰ ਬਾਥਰੂਮ ‘ਚ ਨਹਾਉਣ ਦੌਰਾਨ ਸਿਰ ‘ਤੇ ਇਕਦਮ ਠੰਡਾ ਜਾਂ ਗਰਮ ਪਾਣੀ ਪਾਉਣ ਨਾਲ ਖੂਨ ਸੰਚਾਰ ‘ਤੇ ਸਿੱਧਾ ਪ੍ਰੈਸ਼ਰ ਪੈਂਦਾ ਹੈ, ਜਿਸ ਦੇ ਨਾਲ ਬਾਥਰੁਮ ਵਿੱਚ ਦਿਲ ਦਾ ਦੌਰਾ ਪੈਣ ਦਾ ਖਤਰਾ ਜ਼ਿਆਦਾ ਵੱਧ ਜਾਂਦਾ ਹੈ। ਡਾਕਟਰ ਕਹਿੰਦੇ ਹਨ ਕਿ ਨਹਾਉਣ ਸਮੇਂ ਪੈਰਾਂ ਤੋਂ ਸ਼ੁਰੂਆਤ ਕਰੋ। ਪੈਰ ਦੇ ਪੰਜਿਆਂ ਉਪਰ ਪਾਣੀ ਪਾਉਣਾ ਸ਼ੁਰੂ ਕਰੋ। ਇਸ ਤੋਂ ਬਾਅਦ ਲੱਤਾਂ, ਪੇਟ ਹੱਥ ਅਤੇ ਮੋਢਿਆਂ ‘ਤੇ ਪਾਣੀ ਪਾਓ ਅਤੇ ਅਖੀਰ ਵਿੱਚ ਸਿਰ ’ਚ ਪਾਣੀ ਪਾਓ।

ਸਾਡੇ ਜੀਵਨ ਵਿੱਚ ਜਿੱਥੇ ਸ਼ੂਗਰ, ਬੀਪੀ ਵਰਗੇ ਰੋਗ ਹੋਣਾ ਆਮ ਹੋ ਗਿਆ ਹੈ। ਉਥੇ ਹੀ ਦਿਲ ਦਾ ਦੌਰਾ ਪੈਣ ਦੇ ਮਾਮਲੇ ਵੀ ਘੱਟ ਨਹੀਂ ਹਨ, ਪਰ ਜੇਕਰ ਦਿਲ ਦੇ ਦੌਰੇ ਦੇ ਲੱਛਣਾਂ ਬਾਰੇ ਪਹਿਲਾਂ ਹੀ ਪਤਾ ਲੱਗ ਜਾਵੇ, ਤਾਂ ਕਈ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ। ਕਈ ਕੇਸਾਂ ਵਿੱਚ ਦੇਖਿਆ ਗਿਆ ਹੈ ਕਿ ਜਿਆਦਾਤਰ ਲੋਕਾਂ ਨੂੰ ਬਾਥਰੂਮ ਜਾਂ ਟਾਇਲੈਟ ਸੀਟ ਦੀ ਵਰਤੋਂ ਕਰਨ ਦੌਰਾਨ ਹੀ ਦਿਲ ਦਾ ਦੌਰਾ ਪੈਂਦਾ ਹੈ ਪਹਿਲਾਂ ਵੀ ਕਈ ਨਾਮੀ ਹਸਤੀਆਂ ਅਤੇ ਲੋਕਾਂ ਦੇ ਬਾਥਰੂਮ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀਆਂ ਖ਼ਬਰਾਂ ਸੁਣੀਆ ਹਨ।

ਤੁਸੀਂ ਅਜਿਹਾ ਸੋਚਿਆ ਹੈ ਕਿ ਅਖੀਰ ਜਿਆਦਾਤਰ ਲੋਕਾਂ ਨੂੰ ਬਾਥਰੂਮ ਵਿੱਚ ਹੀ ਹਾਰਟ ਅਟੈਕ ਕਿਉਂ ਆਉਂਦਾ ਹੈ ਧਮਨੀਆਂ ‘ਤੇ ਪੈਂਦਾ ਹੈ ਦਬਾਅ…ਡਾਕਟਰ ਦੱਸਦੇ ਹਨ ਕਿ ਦਿਲ ਦੇ ਦੌਰੇ ਦਾ ਸੰਬੰਧ ਸਾਡੇ ਸਰੀਰ ਦੇ ਖੂਨ ਨਾਲ ਹੁੰਦਾ ਹੈ। ਖੂਨ ਦੇ ਸੰਚਾਰ ਨਾਲ ਹੀ ਸਾਡੇ ਸਰੀਰ ਦੀ ਪੂਰੀ ਕਾਰਜ ਪ੍ਰਣਾਲੀ ਚੱਲਦੀ ਹੈ। ਜਦੋਂ ਵੀ ਅਸੀਂ ਬਾਥਰੂਮ ਵਿੱਚ ਟਾਇਲੈਟ ਸੀਟ ਦੀ ਵਰਤੋਂ ਕਰਨ ਲਈ ਜਾਂਦੇ ਹਾਂ ਤਾਂ ਸਰੀਰ ਦੁਆਰਾ ਪਾਏ ਗਏ ਪ੍ਰੈਸ਼ਰ ਦਾ ਸਿੱਧਾ ਸਬੰਧ ਸਾਡੇ ਖੂਨ ਦੇ ਪਰਵਾਹ ਨਾਲ ਹੁੰਦਾ ਹੈ ਇਹੀ ਪ੍ਰੈਸ਼ਰ ਦਿਲ ਦੀਆਂ ਧਮਨੀਆਂ ‘ਤੇ ਦਬਾਅ ਬਣਾਉਂਦਾ ਹੈ ਅਤੇ ਵਿਅਕਤੀ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ।

LEAVE A REPLY

Please enter your comment!
Please enter your name here