ਦੇਸ਼ ’ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦਾ ਖ਼ਤਰਾ ਵਧਦਾ ਜਾ ਰਿਹਾ ਹੈ।ਦੇਸ਼ ਦੇ ਵੱਖ -ਵੱਖ ਖੇਤਰਾਂ ‘ਚ ਇਸ ਦੇ ਕਾਫੀ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਦਿੱਲੀ ’ਚ ਓਮੀਕ੍ਰੋਨ ਦੇ 10 ਨਵੇਂ ਮਾਮਲੇ ਫਿਰ ਤੋਂ ਮਿਲੇ ਹਨ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ’ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ‘ਓਮੀਕ੍ਰੋਨ’ ਦੇ 10 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਦੇ ਕੁੱਲ ਮਾਮਲੇ 20 ਹੋ ਗਏ ਹਨ। ਇਨ੍ਹਾਂ ’ਚੋਂ 10 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁਕੀ ਹੈ।
ਗਾਇਕ ਬੂਟਾ ਮੁਹੰਮਦ ਵਲੋੰ ਇੱਕ ਦਿਨ ‘ਚ ਦੋ ਪਾਰਟੀਆਂ ਬਦਲਣ ਤੇ ਤਿੱਖਾ ਪ੍ਰਤੀਕਰਮ
ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ 40 ਨਮੂਨਿਆਂ ਨੂੰ ਜ਼ੀਨੋਮ ਜਾਂਚ ਲਈ ਭੇਜਿਆ ਸੀ, ਉਨ੍ਹਾਂ ’ਚੋਂ 10 ’ਚ ਓਮੀਕ੍ਰੋਨ ਰੂਪ ਦੀ ਪੁਸ਼ਟੀ ਹੋਈ ਹੈ। ਸਿਹਤ ਮੰਤਰੀ ਨੇ ਵੀਰਵਾਰ ਨੂੰ ਦੱਸਿਆ ਸੀ ਕਿ ਕਈ ਯਾਤਰੀ ਇੰਦਰਾ ਗਾਂਧੀ ਕੌਮਾਂਤਰੀ ਅੱਡੇ ’ਤੇ ਪਹੁੰਚਣ ’ਤੇ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਜਾ ਰਹੇ ਹਨ। ਉੱਥੇ ਹੀ ਮੰਗਲਵਾਰ ਨੂੰ ਕਿਹਾ ਸੀ ਕਿ ਓਮੀਕ੍ਰੋਨ ਰੂਪ ਦੇ ਮਾਮਲੇ ਹਾਲੇ ਭਾਈਚਾਰਕ ਪੱਧਰ ’ਤੇ ਨਹੀਂ ਫ਼ੈਲੇ ਹਨ ਅਤੇ ਸਥਿਤੀ ਹਾਲੇ ਕੰਟਰੋਲ ’ਚ ਹੈ।