ਨਵੇਂ ਬਣਾਏ ਨਿਯਮਾਂ ਮੁਤਾਬਿਕ ਪਾਲਣਾ ਨਾ ਕਰਨ ‘ਤੇ ਟਵਿੱਟਰ ਤੇ ਫੇਸਬੁੱਕ ਨੂੰ ਕਰਨਾ ਪੈ ਸਕਦਾ ਹੈ ਸ਼ੱਟਡਾਊਨ ਦਾ ਸਾਹਮਣਾ

0
57

ਭਾਰਤ ਸਰਕਾਰ ਵੱਲੋਂ ਸੋਸ਼ਲ ਮੀਡੀਆ ਕੰਪਨੀਆਂ ਲਈ ਤਿੰਨ ਮਹੀਨੇ ਪਹਿਲਾਂ ਨਵੇ ਨਿਯਮ ਬਣਾਏ ਗਏ।ਇਸ ਤਰ੍ਹਾਂ ਟਵਿੱਟਰ ਤੇ ਫੇਸਬੁੱਕ ਜਿਹੇ ਵੱਡੇ ਪਲੈਟਫਾਰਮਾਂ ਦਾ ਭਾਰਤ ਵਿਚ ਅਪਰੇਸ਼ਨ ਜਾਰੀ ਰਹਿਣ ਬਾਰੇ ਕਈ ਖ਼ਦਸ਼ੇ ਖੜ੍ਹੇ ਹੋ ਗਏ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਟਵਿੱਟਰ, ਫੇਸਬੁੱਕ ਤੇ ਹੋਰ ਕੰਪਨੀਆਂ ਹਾਲੇ ਤੱਕ ਹਦਾਇਤਾਂ ਤੇ ਕੋਡ ਦੀ ਪਾਲਣਾ ਯਕੀਨੀ ਬਣਾਉਣ ਵਿਚ ਅਸਫ਼ਲ ਹੋਈਆਂ ਹਨ।

ਇਹ ਨਿਯਮ ਅੱਜ ਤੋਂ ਯਾਨੀ 26 ਮਈ ਤੋਂ ਲਾਗੂ ਹੋ ਗਏ ਹਨ। ਜੇ ਸੋਸ਼ਲ ਮੀਡੀਆ ਕੰਪਨੀਆਂ ਇਹ ਨਿਯਮ ਨਹੀਂ ਮੰਨਦੀਆਂ ਤਾਂ ਉਹ ਵਿਚੋਲੇ ਵਜੋਂ ਇਨ੍ਹਾਂ ਨੂੰ ਮਿਿਲਆ ਦਰਜਾ ਤੇ ਸੁਰੱਖਿਆ ਗੁਆ ਸਕਦੀਆਂ ਹਨ। ਇਸ ਤਰ੍ਹਾਂ ਇਹ ਕੰਪਨੀਆਂ ਭਾਰਤ ਦੇ ਮੌਜੂਦਾ ਕਾਨੂੰਨਾਂ ਦੇ ਘੇਰੇ ਵਿਚ ਆ ਜਾਣਗੀਆਂ ਤੇ ਅਪਰਾਧਕ ਕਾਰਵਾਈ ਕੀਤੀ ਜਾ ਸਕੇਗੀ। ਅਧਿਕਾਰੀਆਂ ਮੁਤਾਬਕ ਸੋਸ਼ਲ ਮੀਡੀਆ ਕੰਪਨੀ ‘ਕੂ’ ਨੂੰ ਛੱਡ ਕੇ ਅਜੇ ਤੱਕ ਕਿਸੇ ਵੀ ਹੋਰ ਨੇ ਨਾ ਤਾਂ ਪੱਕੇ ਤੌਰ ’ਤੇ ਸ਼ਿਕਾਇਤ ਅਫ਼ਸਰ ਦੀ ਨਿਯੁਕਤੀ ਕੀਤੀ ਹੈ, ਨਾ ਕੰਪਲਾਇੰਸ ਅਫ਼ਸਰ ਤੇ ਨੋਡਲ ਅਧਿਕਾਰੀ ਲਾਏ ਗਏ ਹਨ। ‘ਕੂ’ ਦੇ ਅਜੇ ਸਿਰਫ਼ 60 ਲੱਖ ਯੂਜ਼ਰ ਹੀ ਹਨ।

ਖਬਰਾਂ ਅਨੁਸਾਰ ਕੰਪਨੀਆਂ ਵੱਲੋਂ ਨਿਯਮਾਂ ਮੁਤਾਬਕ ਨਾ ਢਲਣ ਕਾਰਨ ਸਰਕਾਰ ਨਾਰਾਜ਼ ਹੈ। ਇਸ ਦੌਰਾਨ ਫੇਸਬੁੱਕ ਨੇ ਅੱਜ ਕਿਹਾ ਹੈ ਕਿ ਕੰਪਨੀ 26 ਮਈ ਨੂੰ ਲਾਗੂ ਹੋਣ ਵਾਲੀਆਂ ਹਦਾਇਤਾਂ ਮੁਤਾਬਕ ਚੱਲਣ ਲਈ ਕੰਮ ਕਰ ਰਹੀ ਹੈ।

LEAVE A REPLY

Please enter your comment!
Please enter your name here