ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪਟਿਆਲਾ ਸਥਿਤ ਆਪਣੀ ਨਿੱਜੀ ਰਿਹਾਇਸ਼ ਵਿਖੇ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਕਾਂਗਰਸੀ ਆਗੂਆਂ ਨਾਲ ਬੈਠਕ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸਿੱਧੂ ਸਮਾਣਾ ਤੋਂ ਵਿਧਾਇਕ ਰਹੇ ਰਾਜਿੰਦਰ ਸਿੰਘ ਦੇ ਘਰ ਵੀ ਬੈਠਕ ਕੀਤੀ ਗਈ। ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਮਿਲੀ ਵੱਡੀ ਹਾਰ ਅਤੇ ਪ੍ਰਧਾਨਗੀ ਅਹੁਦਾ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵੱਲੋਂ ਸਾਬਕਾ ਵਿਧਾਇਕਾਂ ਨਾਲ ਇਹ ਤੀਸਰੀ ਬੈਠਕ ਕੀਤੀ ਜਾ ਰਹੀ ਹੈ।
“Discussions” , Congress for honesty & integrity.. introspection on the way forward for Punjab. Will stand up and fight for Punjab & every Congress worker till the last breathe.. pic.twitter.com/7NnxqF8qXt
— Navjot Singh Sidhu (@sherryontopp) April 2, 2022
ਇਸ ਮੌਕੇ ਪਿਰਮਲ ਸਿੰਘ ਸਾਬਕਾ ਵਿਧਾਇਕ ਭਦੌੜ, ਹਰਜਿੰਦਰ ਸਿੰਘ ਕਾਂਗਰਸੀ ਆਗੂ ਕਪੂਰਥਲਾ, ਤਰਲੋਚਨ ਸਿੰਘ ਸਾਬਕਾ ਵਿਧਾਇਕ ਬੰਗਾ, ਸੰਤੋਸ਼ ਚੌਧਰੀ ਸਾਬਕਾ ਵਿਧਾਇਕ ਸ਼ਾਮਚੁਰਾਸੀ, ਸ਼ਮਸ਼ੇਰ ਸਿੰਘ ਦੂਲੋਂ ਸਾਬਕਾ ਮੈਂਬਰ ਰਾਜ ਸਭਾ, ਹਰਿੰਦਰਪਾਲ ਸਿੰਘ ਹੈਰੀਮਾਨ ਇੰਚਾਰਜ ਹਲਕਾ ਸਨੌਰ, ਹਰਦਿਆਲ ਕੰਬੋਜ ਸਾਬਕਾ ਵਿਧਾਇਕ ਰਾਜਪੁਰਾ, ਰਜਿੰਦਰ ਸਿੰਘ ਸਾਬਕਾ ਵਿਧਾਇਕ ਸਮਾਣਾ, ਵਿਸ਼ਨੂੰ ਸ਼ਰਮਾ ਸਾਬਕਾ ਵਿਧਾਇਕ ਕਾਂਗਰਸ ਪਟਿਆਲਾ ਸ਼ਹਿਰੀ, ਗੁਰਪ੍ਰੀਤ ਸਿੰਘ ਜੀਪੀ ਐੱਕਸ ਐੱਮਐੱਲਏ ਬੱਸੀ ਪਠਾਣਾ, ਸੁਰਜੀਤ ਧੀਮਾਨ ਸਾਬਕਾ ਵਿਧਾਇਕ ਅਮਰਗੜ੍ਹ, ਅਸ਼ਵਨੀ ਸ਼ੇਖੜੀ ਸਾਬਕਾ ਵਿਧਾਇਕ ਬਟਾਲਾ, ਸੁਨੀਲ ਦੱਤੀ ਕਾਂਗਰਸੀ ਆਗੂ ਅੰਮ੍ਰਿਤਸਰ, ਮੁਹੰਮਦ ਮੁਸਤਫਾ ਸਾਬਕਾ ਪੁਲਿਸ ਅਧਿਕਾਰੀ, ਰਜੀਆ ਸੁਲਤਾਨਾ ਸਾਬਕਾ ਵਿਧਾਇਕ, ਸੁਖਵਿੰਦਰ ਸਿੰਘ ਡੈਨੀ ਸਾਬਕਾ ਵਿਧਾਇਕ ਜੰਡਿਆਲਾ, ਮਹਿੰਦਰ ਸਿੰਘ ਕੇ.ਪੀ. ਸਾਬਕਾ ਵਿਧਾਇਕ ਜਲੰਧਰ, ਗੁਰਪ੍ਰੀਤ ਸਿੰਘ ਜੇ.ਪੀ ਸਾਬਕਾ ਵਿਧਾਇਕ, ਦਵਿੰਦਰ ਗੁਬਾਇਆ ਸਾਬਕਾ ਵਿਧਾਇਕ, ਆਦਿ ਕਾਂਗਰਸੀ ਆਗੂ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚ ਗਏ ਹਨ।