ਨਵਜੋਤ ਸਿੱਧੂ ਨੇ ਚਮਕੌਰ ਸਾਹਿਬ ਦੇ ਦੌਰੇ ਦੀ ਵੀਡੀਓ ਸਾਂਝੀ ਕਰਦਿਆਂ ਕਿਹਾ – ਹਰ ਪੰਜਾਬੀ ਮੇਰਾ ਮਾਨ

0
94

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਟਵੀਟ ਕਰ ਕਿਹਾ ਕਿ, ਵਿਭਿੰਨਤਾ ਵਿਚ ਏਕਤਾ……ਹਰ ਧਰਮ ਦਾ ਸਨਮਾਨ, ਹਰ ਪੰਜਾਬੀ ਮੇਰਾ ਮਾਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਚਮਕੌਰ ਸਾਹਿਬ ਦੇ ਸਫਰ ਦੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ।

ਇਸ ਤੋਂ ਪਹਿਲਾਂ, ਸਿੱਧੂ ਨੇ 4 ਕਾਰਜਕਾਰੀ ਪ੍ਰਧਾਨਾਂ ਦੇ ਨਾਲ ਪੰਜਾਬ ਕਾਂਗਰਸ ਭਵਨ ਵਿੱਚ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਕਾਂਗਰਸ ਭਵਨ ਦੀ ਪ੍ਰਬੰਧਕੀ ਵਿਵਸਥਾ ‘ਤੇ ਮੰਥਨ ਕੀਤਾ। ਸਿੱਧੂ ਨੇ ਕਿਹਾ ਕਿ ਚੰਗੇ ਮਾਹੌਲ ਦੇ ਵਿੱਚ ਪਾਰਟੀ ਨੂੰ ਅੱਗੇ ਵਧਾਇਆ ਜਾਵੇਗਾ। ਹਾਲਾਂਕਿ, ਉਨ੍ਹਾਂ ਨੇ ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਕਾਰਜਕਾਰੀ ਪ੍ਰਧਾਨ ਪਵਨ ਗੋਇਲ ਨੇ ਕਿਹਾ ਕਿ ਇਸ ਵਿਚਾਰ ਵਟਾਂਦਰੇ ਦੌਰਾਨ ਪਾਰਟੀ ਦੀ ਰਣਨੀਤੀ ‘ਤੇ ਵਿਚਾਰ ਵਟਾਂਦਰੇ ਹੋਏ। ਢਾਂਚੇ ਵਿੱਚ ਬਦਲਾਵ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਚਰਚਾ ਨਹੀਂ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ 15 ਦਿਨ ਬਾਅਦ ਅਗਲੀ ਬੈਠਕ ਹੋਵੇਗੀ ।

ਦੱਸ ਦਈਏ ਕਿ, ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਦਵਾਉਣ ਦੀ ਹੁੰਕਾਰ ਦੇ ਨਾਲ 23 ਜੁਲਾਈ ਨੂੰ ਸਿੱਧੂ ਨੇ ਵਿਧੀਵੱਧ ਤੌਰ ‘ਤੇ ਪ੍ਰਦੇਸ਼ ਕਾਂਗਰਸ ਦੀ ਕਮਾਨ ਸੰਭਾਲ ਲਈ। ਇਸ ਦੌਰਾਨ ਸਿੱਧੂ ਨੇ ਕਿਹਾ ਕਿ ਅੱਜ ਪੰਜਾਬ ਕਾਂਗਰਸ ਦੇ ਸਾਰੇ ਵਰਕਰ ਪ੍ਰਧਾਨ ਬੰਨ ਗਏ ਹਨ। ਪ੍ਰਧਾਨਗੀ ਮਾਮਲਿਆਂ ਨੂੰ ਹੱਲ ਕਰਨ ਲਈ ਹੈ। ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਅੱਜ ਦੇਸ਼ ਦਾ ਕਿਸਾਨ ਦਿੱਲੀ ਦੀਆਂ ਸੜਕਾਂ ‘ਤੇ ਧਰਨੇ ਦੇ ਰਿਹੇ ਹੈ। ਪੰਜਾਬ ਬੇਅਦਬੀ ਮਾਮਲੇ ਵਿੱਚ ਇਨਸਾਫ਼ ਚਾਹੁੰਦਾ ਹੈ। ਜੇਕਰ ਇਹ ਮਾਮਲੇ ਹੱਲ ਨਹੀਂ ਹੁੰਦੇ ਤਾਂ ਪ੍ਰਧਾਨਗੀ ਕਿਸੇ ਕੰਮ ਦੀਆਂ ਨਹੀਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸੱਤਾ ਸੰਭਾਲਣ ਸਮਾਰੋਹ ਵਿਚ ਨਵੀਂ ਟੀਮ ਨੂੰ ਆਸ਼ੀਰਵਾਦ ਦੇਣ ਪਹੁੰਚੇ।

LEAVE A REPLY

Please enter your comment!
Please enter your name here