ਚੰਡੀਗੜ੍ਹ : ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਪਹਿਲਾ ਵੱਡਾ ਫੈਸਲਾ ਲੈਂਦੇ ਹੋਏ ਆਪਣੇ 4 ਸਲਾਹਕਾਰ ਨਿਯੁਕਤ ਕੀਤੇ। ਉਥੇ ਹੀ ਨਿਯੁਕਤ ਕੀਤੇ ਗਏ ਸਲਾਹਕਾਰਾਂ ਵਿੱਚੋਂ ਸਾਬਕਾ DGP ਮੁਹੰਮਦ ਮੁਸਤਫ਼ਾ ਨੇ ਇਸ ਅਹੁਦੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮੁਸਤਫ਼ਾ ਨੇ ਕਿਹਾ ਕਿ ਉਹ ਰਾਜਨੀਕਿਤ ਭੂਮਿਕਾਵਾਂ ਲਈ ਨਹੀਂ ਬਣੇ ਹੈ।
ਮੁਸਤਫ਼ਾ ਨੇ ਕਿਹਾ ਕਿ ਮੈਂ ਨਵਜੋਤ ਸਿੱਧੂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਘੱਟੋ -ਘੱਟ ਇੱਕ ਆਦਮੀ ਹੈ, ਜਿਨ੍ਹੇ ਪਿਛਲੇ ਸਾਡੇ 4 ਸਾਲ ਵਿੱਚ ਮੇਰੇ ਬਾਰੇ ਵਿੱਚ ਸੋਚਿਆ। ਇਹ ਬਹੁਤ ਹੀ ਪ੍ਰਭਾਵਿਕ ਭਾਵ ਹੈ। ਨਿਯੁਕਤੀ ਦੇ ਬਾਰੇ ਵਿੱਚ ਪਤਾ ਚਲਦੇ ਹੀ ਮੇਰੀਆਂ ਅੱਖਾਂ ‘ਚ ਹੰਝੂ ਆ ਗਏ ਪਰ ਮੈਂ ਇਸ ਪ੍ਰਸਤਾਵ ਨੂੰ ਸਵੀਕਾਰ ਨਹੀਂ ਕਰ ਸਕਦਾ ਕਿਉਂਕਿ ਮੈਂ ਰਾਜਨੀਤਕ ਅਹੁਦੇ ਲਈ ਤਿਆਰ ਨਹੀਂ ਹਾਂ।
ਉਸ ਨੇ ਦੱਸਿਆ ਕਿ ਉਸ ਨੂੰ ਇਸ ਪੇਸ਼ਕਸ਼ ਬਾਰੇ ਮੀਡੀਆ ਅਤੇ ਕੁਝ ਲੋਕਾਂ ਰਾਹੀਂ ਪਤਾ ਲੱਗਾ। ਬਹੁਤ ਜ਼ਿਆਦਾ ਸੋਚੇ ਬਗੈਰ ਮੁਸਤਫਾ ਨੇ ਪੇਸ਼ਕਸ਼ ਨੂੰ ਨਿਮਰਤਾ ਨਾਲ ਠੁਕਰਾ ਦਿੱਤਾ ਅਤੇ ਦਿੱਲੀ ਵਿੱਚ ਇਸ ਦੀ ਜਾਣਕਾਰੀ ਦਿੱਤੀ। ਹਾਲਾਂਕਿ, ਸਾਬਕਾ ਡੀਜੀਪੀ ਨੇ ਕਿਹਾ ਕਿ ਉਹ ਕਾਂਗਰਸ ਦੀ ਬਿਹਤਰੀ ਲਈ ਕੰਮ ਕਰਦੇ ਰਹਿਣਗੇ। ਮੁਸਤਫਾ ਦੀ ਪਤਨੀ ਰਜ਼ੀਆ ਸੁਲਤਾਨਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਵਿੱਚ ਮੰਤਰੀ ਹੈ। ਪਹਿਲਾਂ ਉਹ ਮੁੱਖ ਮੰਤਰੀ ਦੇ ਕਰੀਬੀ ਮੰਨੇ ਜਾਂਦੇ ਸਨ।