ਨਵਜੋਤ ਸਿੱਧੂ ਦਿੱਲੀ ਦੇ CM ਕੇਜਰੀਵਾਲ ਦੇ ਘਰ ਬਾਹਰ ਅਧਿਆਪਕਾਂ ਦੇ ਧਰਨੇ ‘ਚ ਹੋਏ ਸ਼ਾਮਿਲ

0
85

ਨਵਜੋਤ ਸਿੰਘ ਸਿੱਧੂ ਅੱਜ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਘਰ ਬਾਹਰ ਅਧਿਆਪਕਾਂ ਦੇ ਧਰਨੇ ‘ਚ ਸ਼ਾਮਿਲ ਹੋਏ ਹਨ। ਉਨ੍ਹਾਂ ਨੇ ਆਪਣੇ ਸ਼ਾਇਰਨਾਂ ਅੰਦਾਜ਼ ‘ਚ ਦਿੱਲੀ ਦੇ ਮੁੱਖ ਮੰਤਰੀ ‘ਤੇ ਤੰਜ ਕੱਸਦਿਆ ਕਿਹਾ ਕਿ ਪੰਜਾਬ ‘ਚ ਆ ਕੇ ਤੁਸੀਂ ਲੈਕਚਰ ਦਿੰਦੇ ਹੋ ਅਤੇ ਨਾਲ ਹੀ ਕਿਹਾ ਕਿ ਆਪਣਾ ਰੋਗ ਵਧਦੇ ਜਾਵੇ ਤੇ ਦੂਸਰਿਆਂ ਨੂੰ ਤੁਸੀਂ ਦਵਾਈ ਦੱਸਦੇ ਫਿਰਦੇ ਹੋ। ਉਨ੍ਹਾਂ ਦਾ ਇਹ ਕਹਿਣਾ ਹੈ ਕਿ ਪਹਿਲਾਂ ਆਪਣੇ ਦਿੱਲੀ ‘ਚ ਬੈਠੇ ਅਧਿਆਪਕਾਂ ਦੀਆ ਸਮੱਸਿਆਵਾਂ ਦਾ ਹੱਲ ਕਰ ਲਵੋ। ਫਿਰ ਪੰਜਾਬ ਦੀ ਗੱਲ ਕਰਿਓ।

ਇਸ ਤੋਂ ਪਹਿਲਾਂ ਸਿੱਧੂ ਨੇ ਟਵੀਟ ਰਾਹੀਂ ਕਿਹਾ ਕਿ ‘ਆਪ’ ਨੇ ਠੇਕਾ ਅਧਿਆਪਕਾਂ ਨੂੰ ਪੱਕੇ ਮੁਲਾਜ਼ਮਾਂ ਦੇ ਬਰਾਬਰ ਤਨਖ਼ਾਹ ਦੇਣ ਦਾ ਵਾਅਦਾ ਕੀਤਾ ਸੀ, ਪਰ ਗੈਸਟ ਟੀਚਰਾਂ ਦੀ ਮੌਜੂਦਗੀ ਨਾਲ ਸਥਿਤੀ ਵਿਗੜ ਗਈ। ਸਕੂਲ ਮੈਨੇਜਮੈਂਟ ਕਮੇਟੀਆਂ ਰਾਹੀਂ ਤੁਸੀਂ ਵਲੰਟੀਅਰ ਸਰਕਾਰੀ ਫੰਡਾਂ ਵਿੱਚੋਂ 5 ਲੱਖ ਸਾਲਾਨਾ ਕਮਾਉਂਦੇ ਹੋ, ਜੋ ਪਹਿਲਾਂ ਸਕੂਲ ਦੇ ਵਿਕਾਸ ਲਈ ਸੀ। ਉਨ੍ਹਾਂ ਅੱਗੇ ਕਿਹਾ ਕਿ 2015 ਦੇ ਚੋਣ ਮਨੋਰਥ ਪੱਤਰ ਵਿੱਚ ‘ਆਪ’ ਨੇ ਦਿੱਲੀ ਵਿੱਚ 8 ਲੱਖ ਨਵੀਆਂ ਨੌਕਰੀਆਂ ਅਤੇ 20 ਨਵੇਂ ਕਾਲਜਾਂ ਦਾ ਵਾਅਦਾ ਕੀਤਾ ਸੀ, ਕਿੱਥੇ ਹਨ ਨੌਕਰੀਆਂ ਅਤੇ ਕਾਲਜ? ਤੁਸੀਂ ਦਿੱਲੀ ਵਿੱਚ ਸਿਰਫ਼ 440 ਨੌਕਰੀਆਂ ਦਿੱਤੀਆਂ ਹਨ। ਤੁਹਾਡੀਆਂ ਅਸਫਲ ਗਾਰੰਟੀਆਂ ਦੇ ਉਲਟ, ਪਿਛਲੇ 5 ਸਾਲਾਂ ਵਿੱਚ ਦਿੱਲੀ ਦੀ ਬੇਰੁਜ਼ਗਾਰੀ ਦੀ ਦਰ ਲਗਭਗ 5 ਗੁਣਾ ਵੱਧ ਗਈ ਹੈ।

LEAVE A REPLY

Please enter your comment!
Please enter your name here