ਨਗੀਨਾ ਰਿਸਰਚ ਸੈਂਟਰ ਨੇ ਕੀਤੀ ਨਵੀਂ ਖੋਜ, ਹੁਣ ਬਾਸਮਤੀ ਨਾਲ ਹੋਵੇਗਾ ਪਹਿਲਾਂ ਨਾਲੋਂ ਵੱਧ ਮੁਨਾਫ਼ਾ

0
51

ਮੇਰਠ: ਕਿਸਾਨਾਂ ਦੀ ਆਮਦਨ ‘ਚ ਬਾਸਮਤੀ ਦੀ ਫਸਲ ਨਾਲ ਵਾਧਾ ਹੋ ਸਕਦਾ ਹੈ। ਇਹ ਕਿਸਾਨਾਂ ਲਈ ਖੁਸ਼ੀ ਦੀ ਗੱਲ ਹੈ। ਇਸ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ‘ਚ ਵੀ ਸੁਧਾਰ ਹੋ ਸਕਦਾ ਹੈ। ਮੇਰਠ ‘ਚ ਬਾਸਮਤੀ ਦੀ ਅਜਿਹੀ ਕਿਸਮ ਤਿਆਰ ਕੀਤੀ ਗਈ ਹੈ ਜੋ ਉਤਪਾਦਕਾਂ ਨੂੰ ਮਾਲੋਮਾਲ ਕਰ ਸਕਦੀ ਹੈ। ਇਹ ਬਾਸਮਤੀ ਦੂਜੀਆਂ ਕਿਸਮਾਂ ਨਾਲੋ ਵੱਧ ਝਾੜ ਦੇਵੇਗੀ। ਬਾਸਮਤੀ ਦੀ ਇਸ ਨਵੀਂ ਕਿਸਮ ਦੀ ਖੋਜ ਮੇਰਠ ਸਥਿਤ ਸਰਦਾਰ ਵੱਲਭਭਾਈ ਪਟੇਲ ਖੇਤੀਬਾੜੀ ਯੂਨੀਵਰਸਿਟੀ ਦੇ  ਵਿਗਿਆਨੀਆਂ ਨੇ ਕੀਤੀ ਹੈ।

ਜਾਣਕਾਰੀ ਅਨੁਸਾਰ ਬਾਸਮਤੀ ਝੋਨੇ ਦੀ ਇਹ ਨਵੀਂ ਕਿਸਮ ਖੇਤੀਬਾੜੀ ਯੂਨੀਵਰਸਿਟੀ ਦੇ ਨਗੀਨਾ ਰਿਸਰਚ ਸੈਂਟਰ ਨੇ ਤਿਆਰ ਕੀਤੀ ਹੈ। ਇਸ ਸੈਂਟਰ ਵਿੱਚ ਵਿਕਸਤ ਹੋਣ ਕਾਰਨ ਇਸ ਕਿਸਮ ਨੂੰ ਯੂਨੀਵਰਸਿਟੀ ਨੇ ਨਗੀਨਾ ਵੱਲਭ ਬਾਸਮਤੀ-1 ਨਾਮ ਦਿੱਤਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੂੰ ਜਲਦੀ ਹੀ ਇਸ ਨਵੀਂ ਕਿਸਮ ਬਾਰੇ ਨੋਟੀਫਿਕੇਸ਼ਨ ਮਿਲ ਜਾਵੇਗਾ।

ਨਗੀਨਾ ਵੱਲਭ ਬਾਸਮਤੀ ਪੂਸਾ ਬਾਸਮਤੀ-1 ਨਾਲੋਂ 39% ਤੇ ਇਸ ਸਮੇਂ ਕਿਸਾਨਾਂ ਦੁਆਰਾ ਬੀਜੀ ਗਈ ਤਰਾਵੜੀ ਬਾਸਮਤੀ ਨਾਲੋਂ 123% ਵਾਧੂ ਝਾੜ ਦੇਵੇਗੀ। ਇਸ ਨੂੰ ਬਣਾਉਣ ਵਾਲੇ ਵਿਗਿਆਨੀਆਂ ਅਨੁਸਾਰ ਇਸ ਕਿਸਮ ਦੇ ਝਾੜ ਦੀ ਸਮਰੱਥਾ ਪ੍ਰਤੀ ਹੈਕਟੇਅਰ ਵਿੱਚ 63 ਕੁਇੰਟਲ ਤੱਕ ਪਾਈ ਗਈ ਹੈ। ਖਾਸ ਗੱਲ ਇਹ ਹੈ ਕਿ ਝੋਨੇ ਦੀ ਇਹ ਨਵੀਂ ਕਿਸਮ ਪੂਸਾ ਬਾਸਮਤੀ-1 ਲਗਪਗ 15-20 ਦਿਨ ਪਹਿਲਾਂ ਪੱਕਣ ਤੋਂ ਬਾਅਦ ਤਿਆਰ ਹੋ ਜਾਂਦੀ ਹੈ।

 

ਫਸਲ ਦੇ ਛੇਤੀ ਤਿਆਰ ਹੋਣ ਕਾਰਨ, ਅਗਲੀ ਫਸਲ ਦੀ ਬਿਜਾਈ ਲਈ ਕਿਸਾਨਾਂ ਨੂੰ ਆਪਣੇ ਖੇਤ ਸਮੇਂ ਸਿਰ ਮਿਲਣਗੇ। ਇਹ ਕਿਸਮ 100 ਤੋਂ 105 ਸੈਮੀ ਦੀ ਦਰਮਿਆਨੀ ਉਚਾਈ ਵਾਲਾ ਪੌਦਾ ਹੈ। ਇਸ ਕਾਰਨ ਫਸਲ ਦੇ ਖਰਾਬ ਹੋਣ ਦੀ ਸੰਭਾਵਨਾ ਵੀ ਘੱਟ ਹੈ। ਉਤਪਾਦ ਦੀ ਗੁਣਵੱਤਾ ਅਤੇ ਉਤਪਾਦਕਤਾ ਵਧੇਰੇ ਹੋਵੇਗੀ।

ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਆਰਕੇ ਮਿੱਤਲ ਨੇ ਕਿਹਾ ਕਿ ਅਸੀਂ ਪੂਸਾ ਸੁਗੰਧ-5 ਤੋਂ ਬਾਸਮਤੀ ਝੋਨੇ ਦੀ ਨਵੀਂ ਕਿਸਮ ਵਿਕਸਤ ਕੀਤੀ ਹੈ ਅਤੇ ਪੂਸਾ ਬਾਸਮਤੀ-1 ਵਿੱਚ ਸੁਧਾਰ ਕੀਤਾ ਹੈ। ਬਾਸਮਤੀ ਚੌਲਾਂ ’ਚੋਂ ਪੂਸਾ ਉੱਤਮ ਕਿਸਮ ਹੈ। ਇਸ ਲਈ ਇਸ ਨਵੀਂ ਕਿਸਮ ਵਿਚ ਵੀ ਪੂਸਾ ਵਾਲੇ ਸਾਰੇ ਗੁਣ ਹਨ।ਪੂਸਾ ਬਾਸਮਤੀ ਤੋਂ ਬਣੇ ਹੋਣ ਕਾਰਨ ਇਹ ਨਵੀਂ ਕਿਸਮ ਬਿਮਾਰੀਆਂ ਅਤੇ ਕੀੜਿਆਂ ਤੋਂ ਘੱਟ ਪ੍ਰਭਾਵਿਤ ਹੁੰਦੀ ਹੈ। ਇਸ ਨੂੰ ਗਰਦਨ ਤੋੜ ਭਾਵ ‘ਬਲਾਸਟ’ ਨਾਂ ਦੀ ਬਿਮਾਰੀ ਦਾ ਵੀ ਕੋਈ ਖ਼ਤਰਾ ਨਹੀਂ ਹੁੰਦਾ।

ਖੇਤੀਬਾੜੀ ਵਿਗਿਆਨੀ ਡਾ. ਅਨਿਲ ਸਿਰੋਹੀ, ਡਾਇਰੈਕਟਰ ਰਿਸਰਚ, ਪ੍ਰਿੰਸੀਪਲ ਇਨਵੈਸਟੀਗੇਟਰ ਡਾ: ਰਾਜਿੰਦਰ ਮਲਿਕ, ਡਾ: ਵਿਵੇਕ ਯਾਦਵ ਤੇ ਟੀਮ ਨੇ ਸਾਂਝੇ ਤੌਰ ਤੇ ਖੇਤੀਬਾੜੀ ਯੂਨੀਵਰਸਿਟੀ ਵਿੱਚ ਇਸ ਕਿਸਮ ਨੂੰ ਵਿਕਸਤ ਕੀਤਾ ਹੈ। ਖੇਤੀਬਾੜੀ  ਵਿਗਿਆਨੀਆਂ ਅਨੁਸਾਰ ਬਾਸਮਤੀ ਦੀ ਇਸ ਨਵੀਂ ਕਿਸਮ ਦੀ ਉਤਪਾਦਨ ਸਮਰੱਥਾ ਦੂਜੀਆਂ ਕਿਸਮਾਂ ਦੇ ਮੁਕਾਬਲੇ ਵੱਧ ਹੋਵੇਗੀ।

LEAVE A REPLY

Please enter your comment!
Please enter your name here