ਦੱਖਣੀ ਅਫਰੀਕਾ ‘ਚ ਭਾਰਤੀ ਲੋਕਾਂ ‘ਤੇ ਮੰਡਰਾ ਰਿਹਾ ਹੈ ਖਤਰਾ, ਦੇਸ਼ ਛੱਡਣ ਦਾ ਮਿਲ ਰਿਹਾ Message

0
123

ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੁਮਾ ਦੀ ਗ੍ਰਿਫ਼ਤਾਰੀ ਦੇ ਬਾਅਦ ਜਾਰੀ ਹਿੰਸਕ ਵਿਰੋਧ ਪ੍ਰਦਰਸ਼ਨਾਂ ਵਿਚ ਘੱਟੋ-ਘੱਟ 300 ਲੋਕ ਮਾਰੇ ਗਏ ਹਨ। ਮਾਰੇ ਗਏ ਇਨ੍ਹਾਂ ਲੋਕਾਂ ‘ਚ ਜ਼ਿਆਦਾਤਰ ਭਾਰਤੀ ਮੂਲ ਦੇ ਲੋਕ ਹਨ। ਹੁਣ ਜੋਹਾਨਸਬਰਗ ਅਤੇ ਡਰਬਨ ‘ਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਉਹਨਾਂ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ ਜੇਕਰ ਉਹ ਆਪਣੀ ਜਾਨ ਦੀ ਸਲਾਮਤੀ ਚਾਹੁੰਦੇ ਹਨ ਤਾਂ ਜਿੱਥੋਂ ਆਏ ਹਨ ਉੱਥੇ ਵਾਪਸ ਪਰਤ ਜਾਣ।

ਖ਼ਬਰਾਂ ਅਨੁਸਾਰ ਹਿੰਸਾ ਦੌਰਾਨ ਦੰਗਾ ਕਰਨ ਵਾਲੇ ਭਾਰਤੀ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਉਹਨਾਂ ਦੇ ਕਾਰੋਬਾਰਾਂ ਅਤੇ ਜਾਇਦਾਦਾਂ ਨੂੰ ਖਤਮ ਕਰ ਰਹੇ ਹਨ। ਦੱਖਣੀ ਅਫਰੀਕਾ ਵਿਚ ਭਾਰਤੀ ਮੂਲ ਦੀ ਆਬਾਦੀ ਕਰੀਬ 14 ਲੱਖ ਹੈ ਜਿਸ ਵਿਚੋਂ ਦੋ-ਤਿਹਾਈ ਡਰਬਨ ਵਿਚ ਰਹਿੰਦੇ ਹਨ। ਇਹਨਾਂ ਵਿਚੋਂ ਜ਼ਿਆਦਾਤਰ ਲੋਕਾਂ ਨੂੰ ਵਟਸਐੱਪ ‘ਤੇ ਧਮਕੀ ਭਰੇ ਮੈਸੇਜ ਮਿਲ ਰਹੇ ਹਨ। ਇੱਕ ਮੈਸੇਜ ਵਿਚ ਲਿਖਿਆ ਹੈ-”ਆਪਣੀ ਸਲਾਮਤੀ ਚਾਹੁੰਦੇ ਹੋ ਤਾਂ ਜਿੱਥੋਂ ਆਏ ਹੋ ਉੱਥੇ ਹੀ ਪਰਤ ਜਾਓ।”

ਡਰਬਨ ਦੇ ਰਹਿਣ ਵਾਲੇ ਕਿਮਸ਼ਾਨ ਰਮਨ ਨੇ ਹਾਲ ਹੀ ਵਿਚ ਓ.ਸੀ.ਆਈ ਕਾਰਡ ਲਈ ਅਪਲਾਈ ਕੀਤਾ ਹੈ। ਉਹਨਾਂ ਨੇ ਕਿਹਾ,”ਇਹ ਇਕ ਦਹਿਸ਼ਤ ਭਰੀ ਪ੍ਰਤੀਕਿਰਿਆ ਹੈ। ਭਾਰਤੀਆਂ ਨੂੰ ਨਿਸ਼ਾਨਾ ਬਣਾ ਕੇ ਮੈਸੇਜ ਅਤੇ ਵੀਡੀਓ ਸ਼ੇਅਰ ਕੀਤੇ ਜਾ ਰਹੇ ਹਨ। ਅਸੀਂ ਆਪਣੇ ਪਰਿਵਾਰਾਂ ਦੀ ਰੱਖਿਆ ਕਰਨਾ ਚਾਹੁੰਦੇ ਹਾਂ।” 9 ਜੁਲਾਈ ਤੋਂ ਦੱਖਣੀ ਅਫਰੀਕਾ ਦੇ ਕੁੱਝ ਹਿੱਸਿਆਂ ਵਿਚ ਦੰਗੇ ਜਾਰੀ ਹਨ।

ਕਈ ਭਾਰਤੀਆਂ ਨੇ ਸਵੀਕਾਰ ਕੀਤਾ ਕਿ ਉਹਨਾਂ ਨੇ ਓ.ਸੀ.ਆਈ. ਕਾਰਡ ਲਈ ਅਰਜ਼ੀ ਦਿੱਤੀ ਹੈ ਜਾਂ ਅਜਿਹਾ ਕਰਨ ਦੀ ਪ੍ਰਕਿਰਿਆ ਵਿਚ ਹਨ। ਮਹਾਤਮਾ ਗਾਂਧੀ ਦੀ ਪੋਤੀ ਇਲਾ ਗਾਂਧੀ ਵੀ ਡਰਬਨ ਵਿਚ ਰਹਿੰਦੀ ਹੈ। ਉਹਨਾਂ ਨੇ ਕਿਹਾ,”ਅਸੀਂ ਲੋਕਾਂ ਨੂੰ ਨਸਲੀ ਆਧਾਰ ‘ਤੇ ਇਕਜੁੱਟ ਕਰਨ ਅਤੇ ਸ਼ਾਂਤੀ ਤੇ ਸਦਭਾਵਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ   ਵਰਗਾਂ ਦੀਆਂ ਧਮਕੀਆਂ ਕਾਰਨ ਬਹੁਤ ਅਨਿਸ਼ਚਿਤਤਾ ਅਤੇ ਅਸੁਰੱਖਿਆ ਦਾ ਮਾਹੌਲ ਹੈ।

LEAVE A REPLY

Please enter your comment!
Please enter your name here