ਦੇਸ਼ ‘ਚ Omicron ਦੇ ਮਾਮਲੇ ਲੱਗੇ ਵਧਣ, ਪੱਛਮੀ ਬੰਗਾਲ ‘ਚ ਵੀ Omicron ਦਾ ਮਾਮਲਾ ਆਇਆ ਸਾਹਮਣੇ

0
38

ਕੋਰੋਨਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਬਲਕਿ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਦੇਸ਼ ਦੇ ਕਈ ਹਿੱਸਿਆਂ ‘ਚ ਇਸ ਦੇ ਮਾਮਲੇ ਸਾਹਮਣੇ ਆਏ ਹਨ। ਹੁਣ ਪੱਛਮੀ ਬੰਗਾਲ ’ਚ ਵੀ ਓਮੀਕ੍ਰੋਨ ਨੇ ਦਸਤਕ ਦੇ ਦਿੱਤੀ ਹੈ। ਇੱਥੇ ਮੁਰਸ਼ੀਦਾਬਾਦ ’ਚ 7 ਸਾਲ ਦਾ ਬੱਚਾ ਓਮੀਕ੍ਰੋਨ ਨਾਲ ਪੀੜਤ ਮਿਲਿਆ ਹੈ। ਇਹ ਬੱਚਾ ਹਾਲ ਹੀ ’ਚ ਅਬੂ ਧਾਬੀ ਤੋਂ ਹੈਦਰਾਬਾਦ ਪਰਤਿਆ ਸੀ। ਬੱਚਾ 10 ਦਸੰਬਰ ਨੂੰ ਅਬੂ ਧਾਬੀ ਤੋਂ ਹੈਦਰਾਬਾਦ ਪਹੁੰਚਿਆ ਸੀ।

ਵੇਖੋ ਕਿਹੜੇ 10 ਚੁਨਿੰਦਾ ਕਲਾਕਾਰਾਂ ਪਾਇਆ Kisan Andolan ‘ਚ ਅਹਿਮ ਯੋਗਦਾਨ

ਦੱਸ ਦੇਈਏ ਕਿ ਆਬੂ ਧਾਬੀ ਤੋਂ ਹੈਦਰਾਬਾਦ ਪਰਤਣ ਤੋਂ ਬਾਅਦ ਹੈਦਰਾਬਾਦ ਏਅਰਪੋਰਟ ‘ਤੇ ਕੋਰੋਨਾ ਟੈਸਟ ਕੀਤਾ ਗਿਆ ਸੀ। ਉੱਥੇ ਬੱਚੇ ਦੇ ਮਾਤਾ-ਪਿਤਾ ਦੀ ਰਿਪੋਰਟ ਨੈਗੇਟਿਵ ਪਾਈ ਗਈ ਸੀ ਪਰ ਬੱਚੇ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ। ਇਸ ਤੋਂ ਬਾਅਦ ਉਸਦੇ ਟੈਸਟ ਦੇ ਨਮੂਨੇ ਨੂੰ ਜੀਨੋਮ ਟੈਸਟਿੰਗ ਲਈ ਭੇਜਿਆ ਗਿਆ। ਜਿੱਥੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਉਹ ਓਮੀਕਰੋਨ ਨਾਲ ਸੰਕਰਮਿਤ ਪਾਇਆ ਗਿਆ ਹੈ।

Punjab ਦੀ ਸਿਆਸਤ ਤੇ ਤਕਦੀਰ ਬਦਲਣ ਨਿਕਲੇ Amitoj Maan

ਇਸ ਦੇ ਨਾਲ ਹੀ ਸਵਾਲ ਉਠਾਏ ਜਾ ਰਹੇ ਹਨ ਕਿ ਹੈਦਰਾਬਾਦ ‘ਚ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਉਹ ਕੋਲਕਾਤਾ ਏਅਰਪੋਰਟ ਕਿਵੇਂ ਪਹੁੰਚਿਆ ਅਤੇ ਉਨ੍ਹਾਂ ਨੂੰ ਕੋਲਕਾਤਾ ਏਅਰਪੋਰਟ ‘ਤੇ ਕਿਉਂ ਨਹੀਂ ਰੋਕਿਆ ਗਿਆ। ਕੋਲਕਾਤਾ ਤੋਂ ਉਹ ਮੁਰਸ਼ਿਦਾਬਾਦ ਚਲਾ ਗਿਆ। ਇਸ ਦੌਰਾਨ ਕਈ ਲੋਕ ਉਸ ਦੇ ਸੰਪਰਕ ਵਿੱਚ ਆਏ। ਸਿਹਤ ਵਿਭਾਗ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਰਾਜ ਸਰਕਾਰ ਨੇ ਨਿਰਦੇਸ਼ ਦਿੱਤਾ ਹੈ ਕਿ ਓਮਾਈਕਰੋਨ ਵੇਰੀਐਂਟ ਨੂੰ ਕੰਟਰੋਲ ਕਰਨ ਲਈ ਏਅਰਪੋਰਟ ਅਥਾਰਟੀ, ਟਰਾਂਸਪੋਰਟ, ਸਿਹਤ ਅਤੇ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਸਿਹਤ ਮੰਤਰਾਲੇ ਦੇ ਨਿਯਮਾਂ ਮੁਤਾਬਕ ਕੰਮ ਕਰਨਾ ਜ਼ਰੂਰੀ ਹੈ।

Babbu Maan ਦੀ ‘ ਜੂਝਦਾ ਪੰਜਾਬ ‘ ਜਥੇਬੰਦੀ ਨਾਲ ਜੁੜੇ Jass Bajwa ਨਾਲ ਗੱਲਬਾਤ

ਰਾਜ ਸਰਕਾਰ ਵੱਲੋਂ ਸਿਹਤ ਮੰਤਰਾਲੇ ਦੇ ਨਿਯਮਾਂ ਅਨੁਸਾਰ ਵਿਦੇਸ਼ਾਂ ਤੋਂ ਹਵਾਈ ਅੱਡੇ ‘ਤੇ ਆਉਣ ਵਾਲਿਆਂ ਦਾ ਆਰਟੀ ਪੀਸੀਆਰ ਟੈਸਟ ਕੀਤਾ ਜਾ ਰਿਹਾ ਹੈ। ਜੇਕਰ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਉਂਦੀ ਹੈ, ਤਾਂ ਵਿਅਕਤੀ ਨੂੰ ਬੇਲੀਆਘਾਟਾ ਆਈਡੀ ਹਸਪਤਾਲ ਲਿਜਾਇਆ ਜਾਂਦਾ ਹੈ, ਪਰ ਇਸ ਮਾਮਲੇ ਵਿੱਚ ਅਜਿਹਾ ਨਹੀਂ ਹੋਇਆ ਹੈ।

LEAVE A REPLY

Please enter your comment!
Please enter your name here