ਕੋਰੋਨਾ ਮਹਾਂਮਾਰੀ ਦਾ ਕਹਿਰ ਅਜੇ ਵੀ ਜਾਰੀ ਹੈ। ਭਾਰਤ ਵਿਚ ਇੱਕ ਵਾਰ ਫਿਰ ਕੋਰੋਨਾ ਮਰੀਜ਼ਾਂ ਦੀ ਗਿਣਤੀ 40 ਹਜ਼ਾਰ ਨੂੰ ਪਾਰ ਕਰ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਵਿਡ -19 ਸੰਕਰਮਣ ਦੇ 42 ਹਜ਼ਾਰ 15 ਨਵੇਂ ਕੇਸ ਸਾਹਮਣੇ ਆਏ ਹਨ।

ਇਸ ਦੌਰਾਨ ਹੀ 3 ਹਜ਼ਾਰ 998 ਮਰੀਜ਼ਾਂ ਦੀ ਮੌਤ ਹੋ ਗਈ। ਇੱਕ ਦਿਨ ਵਿੱਚ 36 ਹਜ਼ਾਰ 977 ਲੋਕ ਠੀਕ ਹੋ ਗਏ। ਨਵੇਂ ਅੰਕੜਿਆਂ ਨੂੰ ਸ਼ਾਮਿਲ ਕਰਦਿਆਂ ਦੇਸ਼ ਵਿੱਚ ਸੰਕਰਮਿਤ ਦੀ ਕੁੱਲ ਸੰਖਿਆ 3 ਕਰੋੜ 12 ਲੱਖ 16 ਹਜ਼ਾਰ 337 ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਤੱਕ 4 ਲੱਖ 18 ਹਜ਼ਾਰ 480 ਮਰੀਜ਼ਾਂ ਦੀ ਮੌਤ ਹੋ ਗਈ ਹੈ।ਇਸ ਸਮੇਂ 4 ਲੱਖ 7 ਹਜ਼ਾਰ 170 ਮਰੀਜ਼ਾਂ ਦਾ ਇਲਾਜ਼ ਚੱਲ ਰਿਹਾ ਹੈ।
ਇਸ ਦੌਰਾਨ ਮਹਾਰਾਸ਼ਟਰ ਸਰਕਾਰ ਅਤੇ ਮੁੰਬਈ ਪ੍ਰਸ਼ਾਸਨ ਨੇ ਅਦਾਲਤ ਨੂੰ ਦੱਸਿਆ ਹੈ ਕਿ 1 ਅਗਸਤ ਤੋਂ ਮੁੰਬਈ ਵਿੱਚ ਇੱਕ ਨਵੀਂ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ। ਇਸ ਦੇ ਤਹਿਤ ਬਿਸਤਰ, ਵੀਲ੍ਹਚੇਅਰ ‘ਤੇ ਪਏ ਬਿਮਾਰ ਅਤੇ ਸਰੀਰਕ ਤੌਰ ‘ਤੇ ਅਪਾਹਜ 3 ਹਜ਼ਾਰ 505 ਵਿਅਕਤੀਆਂ ਨੂੰ ਉਨ੍ਹਾਂ ਦੇ ਘਰਾਂ ‘ਤੇ ਟੀਕਾਕਰਨ ਕੀਤਾ ਜਾਵੇਗਾ।









