ਦੇਸ਼ ‘ਚ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ। ਇਸ ਕਾਰਨ ਇਹ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਖਾਸ ਕਰਕੇ ਦੀਵਾਲੀ ਤੋਂ ਬਾਅਦ ਇਸ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਪਿਛਲੇ ਸਮੇਂ ‘ਚ ਹਵਾ ਦੀ ਗੁਣਵੱਤਾ ਸਭ ਤੋਂ ਖਰਾਬ ਸ਼੍ਰੇਣੀ ‘ਚ ਦਰਜ ਕੀਤੀ ਗਈ ਸੀ। ਇਸ ਦੇ ਨਾਲ ਹੀ ਹਾਲ ਹੀ ‘ਚ ਇੱਕ ਸੂਚੀ ਸਾਹਮਣੇ ਆਈ ਹੈ। ਜਿਸ ਵਿੱਚ ਭਾਰਤ ਦੇ ਤਿੰਨ ਸ਼ਹਿਰਾਂ ਦੇ ਨਾਮ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਕੀਤੇ ਗਏ ਹਨ।
ਇਸ ਸੂਚੀ ਅਨੁਸਾਰ ਦੁਨੀਆ ਦੇ ਦਸ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਦਿੱਲੀ ਪਹਿਲੇ ਸਥਾਨ ‘ਤੇ ਹੈ, ਜਦੋਂ ਕਿ ਲਾਹੌਰ ਦੂਜੇ ਸਥਾਨ ‘ਤੇ ਹੈ। ਇਸ ਸੂਚੀ ‘ਚ ਦਿੱਲੀ ਤੋਂ ਇਲਾਵਾ ਕੋਲਕਾਤਾ ਅਤੇ ਮੁੰਬਈ ਦਾ ਨਾਂ ਵੀ ਸ਼ਾਮਲ ਹੈ। ਤੁਹਾਨੂੰ ਦੱਸ ਦੇਈਏ ਕਿ ਸਵਿਟਜ਼ਰਲੈਂਡ ਸਥਿਤ ਜਲਵਾਯੂ ਸਮੂਹ IQAir ਨੇ ਇਹ ਨਵੀਂ ਸੂਚੀ ਜਾਰੀ ਕੀਤੀ ਹੈ। ਜਿਸ ਦੇ ਮੁਤਾਬਕ ਸ਼ੁੱਕਰਵਾਰ ਨੂੰ ਦੁਨੀਆ ਦੇ ਟਾਪ 10 ਸ਼ਹਿਰਾਂ ‘ਚ ਦਿੱਲੀ ਪਹਿਲੇ ਨੰਬਰ ‘ਤੇ ਸੀ। ਇੱਥੇ ਏਅਰ ਕੁਆਲਿਟੀ ਇੰਡੈਕਸ 556 ਸੀ, ਜੋ ਕਿ ਗੰਭੀਰ ਸ਼੍ਰੇਣੀ ‘ਚ ਆਉਂਦਾ ਹੈ। ਇਸ ਸੂਚੀ ‘ਚ ਹੇਠ ਲਿਖੇ ਨਾਂ ਸ਼ਾਮਿਲ ਹਨ।
1. ਦਿੱਲੀ, ਭਾਰਤ (AQI: 556)
2. ਲਾਹੌਰ, ਪਾਕਿਸਤਾਨ (AQI: 354)
3. ਸੋਫੀਆ, ਬੁਲਗਾਰੀਆ ( AQI: 178)
4. ਕੋਲਕਾਤਾ, ਭਾਰਤ ( AQI: 177)
5. ਜ਼ਗਰੇਬ, ਕਰੋਸ਼ੀਆ ( AQI: 173)
6. ਮੁੰਬਈ, ਭਾਰਤ ( AQI: 169)
7. ਬੇਲਗ੍ਰੇਡ, ਸਰਬੀਆ ( AQI: 165)
8. ਚੇਂਗਦੂ, ਚੀਨ ( AQI: 165)
9. ਸਕੋਪਜੇ, ਉੱਤਰੀ ਮੈਸੇਡੋਨੀਆ (AQI: 164)
10. ਕ੍ਰਾਕੋ, ਪੋਲੈਂਡ (AQI: 160)