ਦੁਬਈ ਵਿਚ ‘ਚ ਜੋ ਲੋਕ ਕੰਮ ਕਰਨ ਦੇ ਚਾਹਵਾਨ ਹਨ। ਉਨ੍ਹਾਂ ਲਈ ਇੱਕ ਚੰਗੀ ਖ਼ਬਰ ਹੈ। ਦੁਬਈ ਦੀ ਮੁੱਖ ਕੈਰੀਅਰ ‘ਅਮੀਰਾਤ’ ਆਉਣ ਵਾਲੇ ਮਹੀਨਿਆਂ ਵਿੱਚ 6,000 ਤੋਂ ਵੱਧ ਕਰਮਚਾਰੀਆਂ ਦੀ ਭਰਤੀ ਕਰੇਗੀ। ਇਹ ਕੰਪਨੀ ਹਵਾਬਾਜ਼ੀ ਖੇਤਰ ਵਿੱਚ ਰਿਕਵਰੀ ਦੇ ਨਾਲ ਆਪਣੇ ਨੈੱਟਵਰਕ ਦਾ ਵਿਸਥਾਰ ਕਰਨ ਦੀ ਯੋਜਨਾ ਬਣਾ ਰਹੀ ਹੈ। ਸਤੰਬਰ ਵਿੱਚ ਅਮੀਰਾਤ ਏਅਰਲਾਈਨਜ਼ ਨੇ ਆਪਣੇ ਦੁਬਈ ਦਫਤਰ ਵਿੱਚ ਸ਼ਾਮਲ ਹੋਣ ਲਈ 3000 ਕੈਬਿਨ ਕਰੂ ਅਤੇ 500 ਏਅਰਪੋਰਟ ਸੇਵਾ ਕਰਮਚਾਰੀਆਂ ਦੀ ਭਰਤੀ ਕਰਨ ਲਈ ਇੱਕ ਵਿਸ਼ਵਵਿਆਪੀ ਮੁਹਿੰਮ ਸ਼ੁਰੂ ਕੀਤੀ ਸੀ।
ਕੈਰੀਅਰ ‘ਅਮੀਰਾਤ’ ਨੇ ਆਪਣੇ ਕਰੀਅਰ ਪੋਰਟਲ ‘ਤੇ ਦਰਜਨਾਂ ਨੌਕਰੀਆਂ ਜਾਰੀ ਕੀਤੀਆਂ ਹਨ। ਇਸ ਵਿਚ ਕੈਬਿਨ ਕਰੂ, ਪ੍ਰਸ਼ਾਸਨ ਅਧਿਕਾਰੀ, ਸਿਹਤ ਅਧਿਕਾਰੀ, ਐਚਆਰ ਪ੍ਰੋਫੈਸ਼ਨਲ, ਏਅਰਪੋਰਟ ਸਰਵਿਸ ਏਜੰਟ ਸਮੇਤ ਕਈ ਅਸਾਮੀਆਂ ਹਨ। ਅਮੀਰਾਤ ਆਪਣੇ ਕਰਮਚਾਰੀਆਂ ਨੂੰ ਟੈਕਸ-ਮੁਕਤ ਤਨਖਾਹ ਪੈਕੇਜ ਆਫਰ ਕਰਦਾ ਹੈ।ਇਸ ਲਈ ਇੱਛੁਕ ਅਤੇ ਯੋਗ ਉਮੀਦਵਾਰ ਭਰਤੀ ਸੰਬੰਧੀ ਹੋਰ ਵੇਰਵਿਆਂ ਲਈ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹਨ।
ਅਮੀਰਾਤ ਵਿਚ ਕੈਬਿਨ ਕਰੂ ਜਾਂ ਏਅਰਪੋਰਟ ਸਰਵਿਸ ਏਜੰਟ ਵਜੋਂ ਕੰਮ ਕਰਨ ਦੀ ਦਿਲਚਸਪੀ ਰੱਖਣ ਵਾਲੇ ਵਿਅਕਤੀ ਕੰਪਨੀ ਦੀ ਅਧਿਕਾਰਤ ਵੈੱਬਸਾਈਟ https://www.emiratesgroupcareers.com/ ‘ਤੇ ਅਰਜ਼ੀ ਦੇ ਸਕਦੇ ਹਨ ਅਤੇ ਜਮ੍ਹਾਂ ਕਰਾ ਸਕਦੇ ਹਨ।
ਕੋਰੋਨਾ ਮਾਮਲਿਆਂ ਵਿਚ ਕਮੀ ਅਤੇ ਸਫਲ ਟੀਕਾਕਰਨ ਮੁਹਿੰਮ ਦੇ ਬਾਅਦ ਯੂ.ਏ.ਈ. ਨੇ ਯਾਤਰਾ ਪਾਬੰਦੀਆਂ ਵਿਚ ਢਿੱਲ ਦੇਣਾ ਸ਼ੁਰੂ ਕਰ ਦਿੱਤਾ ਹੈ। ਜਿਸ ਤੋਂ ਬਾਅਦ ਅਮੀਰਾਤ ਨੇ ਵੀ ਆਪਣੀਆਂ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਕੰਪਨੀ ਆਪਣੇ ਪਾਇਲਟਾਂ, ਕੈਬਿਨ ਕਰੂ ਅਤੇ ਹੋਰ ਕਰਮਚਾਰੀਆਂ ਨੂੰ ਕੰਮ ‘ਤੇ ਵਾਪਸ ਬੁਲਾ ਰਹੀ ਹੈ। ਪਿਛਲੇ ਸਾਲ ਮਹਾਮਾਰੀ ਕਾਰਨ ਸੇਵਾਵਾਂ ਬੰਦ ਕਰਨੀਆਂ ਪਈਆਂ ਸਨ, ਜਿਸ ਤੋਂ ਬਾਅਦ ਜ਼ਿਆਦਾਤਰ ਮੁਲਾਜ਼ਮਾਂ ਨੂੰ ਲੰਬੀ ਛੁੱਟੀ ‘ਤੇ ਭੇਜ ਦਿੱਤਾ ਗਿਆ ਸੀ।