ਦਿੱਲੀ ਸਰਕਾਰ ਨੇ ਅਨਲੌਕ-7 ਲਈ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

0
56

ਦਿੱਲੀ ‘ਚ ਕੋਰੋਨਾ ਦੇ ਘੱਟ ਰਹੇ ਮਾਮਲਿਆਂ ਕਾਰਨ ਦਿੱਲੀ ਸਰਕਾਰ ਨੇ ਅਨਲੌਕ-7 ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਤਹਿਤ ਕਿਸੇ ਵੀ ਤਰ੍ਹਾਂ ਦੀ ਸਿਖਲਾਈ ਲਈ ਛੋਟ ਦਿੱਤੀ ਗਈ ਹੈ। ਇਸ ਦੇ ਲਈ DDMA ਦੀ ਆਗਿਆ ਨਹੀਂ ਲੈਣੀ ਪਵੇਗੀ।

ਸਰਕਾਰ ਦੇ ਆਦੇਸ਼ ਅਨੁਸਾਰ ਅਨਲੌਕ-7 ਵਿੱਚ ਸਕੂਲ ਜਾਂ ਵਿੱਦਿਅਕ ਸੰਸਥਾਵਾਂ ਦੇ ਆਡੀਟੋਰੀਅਮ ਅਤੇ ਅਸੈਂਬਲੀ ਹਾਲਾਂ ਨੂੰ ਵਿੱਦਿਅਕ ਸਿਖਲਾਈ ਅਤੇ 50% ਸਮਰੱਥਾ ਵਾਲੀਆਂ ਮੀਟਿੰਗਾਂ ਲਈ ਖੋਲ੍ਹਿਆ ਜਾ ਸਕਦਾ ਹੈ। ਇਸ ਵਿੱਚ ਦਿੱਲੀ ਪੁਲਿਸ, ਫੌਜ ਦੀ ਸਿਖਲਾਈ ਜਾਂ ਕਿਸੇ ਵੀ ਸੰਸਥਾ ਦੀ ਹੁਨਰ ਸਿਖਲਾਈ, ਕਰਮਚਾਰੀਆਂ ਦੀ ਸਿਖਲਾਈ ਅਤੇ ਸਕੂਲ ਅਤੇ ਕਾਲਜ ਨਾਲ ਸੰਬੰਧਤ ਸਿਖਲਾਈ ਸ਼ਾਮਿਲ ਹੈ।

ਨਵੇਂ ਨਿਰਦੇਸ਼ਾਂ ਅਨੁਸਾਰ ਹੁਣ ਅਕਾਦਮਿਕ ਇਕੱਠ ਦੀ ਆਗਿਆ ਦਿੱਤੀ ਗਈ ਹੈ, ਜਿਵੇਂ ਕਿ ਸਕੂਲ, ਕਾਲਜ, ਕੋਈ ਵੀ ਸਮਾਗਮ, ਭਾਸ਼ਣ ਜਾਂ ਕੋਈ ਹੋਰ ਅਕਾਦਮਿਕ ਪ੍ਰੋਗਰਾਮ ਆਯੋਜਿਤ ਕੀਤੇ ਜਾ ਸਕਦੇ ਹਨ ।

ਸਰਕਾਰ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲਾਂ ਅਤੇ ਕਾਲਜਾਂ ਵਿੱਚ ਅਕਾਦਮਿਕ ਪ੍ਰੋਗਰਾਮ ਆਯੋਜਿਤ ਕੀਤੇ ਜਾ ਸਕਦੇ ਹਨ, ਪਰ ਸਾਰੇ ਸਥਾਨਾਂ ਤੇ ਕੋਰੋਨਾ ਪ੍ਰੋਟੋਕੋਲ ਦਾ ਪਾਲਣ ਕਰਨਾ ਲਾਜ਼ਮੀ ਹੋਵੇਗਾ। ਫਿਲਹਾਲ, ਦਿੱਲੀ ਦੇ ਸਕੂਲ ਅਤੇ ਕਾਲਜਾਂ ਦੇ ਨੇੜੇ ਸਿਨੇਮਾ ਹਾਲਾਂ, ਰਾਜਨੀਤਿਕ-ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮਾਂ ‘ਤੇ ਪਾਬੰਦੀ ਹੋਵੇਗੀ।

LEAVE A REPLY

Please enter your comment!
Please enter your name here