ਦਿੱਲੀ ਵਿੱਚ ਕੱਲ੍ਹ ਰਾਤ ਸਾਬਕਾ ਕੇਂਦਰੀ ਮੰਤਰੀ ਸਵਰਗੀ ਪੀ.ਆਰ. ਕੁਮਾਰਮੰਗਲਮ ਦੀ ਪਤਨੀ ਕਿੱਟੀ ਕੁਮਾਰਮੰਗਲਮ ਦਾ ਕਤਲ ਹੋ ਗਿਆ ਹੈ। ਉਹ ਦਿੱਲੀ ਦੇ ਵਸੰਤ ਵਿਹਾਰ ਖੇਤਰ ਵਿੱਚ ਰਹਿੰਦੀ ਸੀ। ਦੱਖਣੀ ਪੱਛਮੀ ਦਿੱਲੀ ਦੇ ਡਿਪਟੀ ਕਮਿਸ਼ਨਰ ਪੁਲਿਸ ਨੇ ਕਿਹਾ ਕਿ ਇਸ ਕਤਲ ਵਿੱਚ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਜਦੋਂ ਕਿ ਦੂਜਿਆਂ ਦੀ ਭਾਲ ਜਾਰੀ ਹੈ। ਇਸ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਲੁੱਟ ਦੇ ਮਕਸਦ ਨਾਲ ਘਰ ‘ਚ ਦਾਖਲ ਹੋਏ ਬਦਮਾਸਾਂ ਨੇ 67 ਸਾਲਾ ਕਿੱਟੀ ਕੁਮਾਰਮੰਗਲਮ ਦੀ ਹੱਤਿਆ ਕੀਤੀ ਹੈ।
ਇਸ ਸੰਬੰਧੀ ਦੱਸਿਆ ਜਾ ਰਿਹਾ ਕਿ ਧੋਬੀ ਬੀਤੀ ਰਾਤ ਨੌਂ ਵਜੇ ਘਰ ਆਇਆ ਤਾਂ ਨੌਕਰਾਣੀ ਨੇ ਦਰਵਾਜ਼ਾ ਖੋਲ੍ਹਿਆ। ਨੌਕਰਾਣੀ ਨੂੰ ਜ਼ਬਰਦਸਤੀ ਇੱਕ ਕਮਰੇ ਵਿੱਚ ਲਿਜਾਇਆ ਗਿਆ ਅਤੇ ਬੰਦ ਕਰ ਦਿੱਤਾ ਗਿਆ। ਇਸੇ ਦੌਰਾਨ ਦੋ ਹੋਰ ਲੜਕੇ ਆਏ ਅਤੇ ਸ੍ਰੀਮਤੀ ਕਿੱਟੀ ਦਾ ਗਲਾ ਘੁੱਟ ਕੇ ਮਾਰ ਦਿੱਤਾ। ਜੁਰਮ ਕਰਨ ‘ਤੇ ਤਿੰਨੇ ਭੱਜ ਗਏ। ਘਟਨਾ ਤੋਂ ਬਾਅਦ ਨੌਕਰਾਣੀ ਨੇ ਰੌਲਾ ਪਾ ਦਿੱਤਾ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ 11 ਵਜੇ ਜਾਣਕਾਰੀ ਮਿਲੀ। ਜਿਸ ਤੋਂ ਬਾਅਦ ਟੀਮਾਂ ਦਾ ਗਠਨ ਕੀਤਾ ਗਿਆ। ਨੌਕਰਾਣੀ ਦੇ ਬਿਆਨ ਤੋਂ ਬਾਅਦ, ਪੁਲਿਸ ਨੇ ਰਾਤ ਨੂੰ ਹੀ ਧੋਵੀ ਨੂੰ ਗ੍ਰਿਫਤਾਰ ਕਰ ਲਿਆ, ਜਿਸਦਾ ਨਾਮ ਰਾਜੂ ਹੈ। 24 ਸਾਲਾ ਰਾਜੂ ਵਸੰਤ ਵਿਹਾਰ ਦੇ ਭੰਵਰ ਸਿੰਘ ਕੈਂਪ ਵਿੱਚ ਰਹਿੰਦਾ ਸੀ। ਘਟਨਾ ਵਿੱਚ ਸ਼ਾਮਲ ਬਾਕੀ ਦੋ ਮੁਲਜ਼ਮਾਂ ਦੀ ਵੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ ਦੀ ਪੁਲਿਸ ਵੱਲੋਂ ਤਲਾਸ਼ ਜਾਰੀ ਹੈ।