ਦਹੀ ਖਾਣ ਤੋਂ ਬਾਅਦ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨਾ ਸਿਹਤ ਲਈ ਹੋ ਸਕਦਾ ਹੈ ਖਤਰਨਾਕ

0
55

ਭੋਜਨ ਦੇ ਨਾਲ ਦਹੀ ਨੂੰ ਸ਼ਾਮਲ ਕਰਨ ਨਾਲ ਨਾ ਸਿਰਫ਼ ਭੋਜਨ ਦਾ ਸਵਾਦ ਬਿਹਤਰ ਹੁੰਦਾ ਹੈ ਬਲਕਿ ਇਹ ਸਾਡੇ ਸਰੀਰ ‘ਚ ਪੋਸ਼ਕ ਤੱਤਾਂ ਦੀ ਪੂਰਤੀ ਕਰਦਾ ਹੈ। ਦਹੀ ਦੇ ਅੰਦਰ ਪ੍ਰੋਬਾਇਓਟਿਕਸ ਹੁੰਦੇ ਹਨ ਜਿਹੜੇ ਪਾਚਣ ਕਿਰਿਆ ਨੂੰ ਸਹੀ ਰੱਖਣ ਦਾ ਕੰਮ ਕਰਦੇ ਹਨ।

ਦਹੀ ਅੰਤੜੀ ਦੇ ਬੈਕਟੀਰੀਆ ਲਈ ਵੀ ਫਾਇਦੇਮੰਦ ਹੁੰਦਾ ਹੈ ਪਰ ਜੇਕਰ ਤੁਸੀਂ ਦਹੀ ਦਾ ਸੇਵਨ ਕੁੱਝ ਦੂਸਰੀਆਂ ਚੀਜ਼ਾਂ ਦੇ ਨਾਲ ਕਰਦੇ ਹੋ ਤੇ ਇਹ ਤੁਹਾਡੀ ਪਾਚਣ ਕਿਰਿਆ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਕੁਝ ਚੀਜ਼ਾਂ ਬਾਰੇ ਦੱਸਾਂਗੇ, ਜਿਨ੍ਹਾਂ ਦਾ ਸੇਵਨ ਤੁਹਾਨੂੰ ਦਹੀਂ ਦੇ ਨਾਲ ਜਾਂ ਬਾਅਦ ਵਿਚ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ।

ਦਹੀ : ਦਹੀ ਨੂੰ ਬੇਸ਼ੱਕ ਦੁੱਧ ਜ਼ਰੀਏ ਤਿਆਰ ਕੀਤਾ ਜਾਂਦਾ ਹੈ ਪਰ ਇਨ੍ਹਾਂ ਦੋਵਾਂ ਚੀਜ਼ਾਂ ਦਾ ਸੇਵਨ ਇਕੱਠੇ ਕਰਨਾ ਤੁਹਾਡੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਦਹੀ ਫਰਮੈਂਟਿਡ ਦੁੱਧ ਜ਼ਰੀਏ ਬਣਦਾ ਹੈ ਤੇ ਇਨ੍ਹਾਂ ਦੋਵਾਂ ‘ਚ ਹੀ ਪ੍ਰੋਟੀਨ ਤੇ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਅਜਿਹੇ ਵਿਚ ਜੇਕਰ ਤੁਸੀਂ ਇਨ੍ਹਾਂ ਦਾ ਸੇਵਨ ਇਕੱਠੇ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਪੇਟ ਫੁੱਲਣ, ਡਾਇਰੀਆ, ਐਸੀਡਿਟੀ ਵਰਗੀ ਸਮੱਸਿਆ ਹੋ ਸਕਦੀ ਹੈ।

ਮੱਛੀ ਦਾ ਸੇਵਨ : ਦਹੀ ਦੇ ਨਾਲ ਜਾਂ ਬਾਅਦ ਵਿਚ ਮੱਛੀ ਦਾ ਸੇਵਨ ਕਰਨਾ ਤੁਹਾਡੇ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਆਯੁਰਵੈਦ ਦੀ ਮੰਨੀਏ ਤਾਂ ਕਦੀ ਵੀ ਦੋ ਹਾਈ ਪ੍ਰੋਟੀਨ ਫੂਡ ਇਕੱਠੇ ਨਹੀਂ ਖਾਣੇ ਚਾਹੀਦੇ। ਇਹ ਦੋਵੇਂ ਹੀ ਹਾਈ ਪ੍ਰੋਟੀਨ ਸਮੱਗਰੀ ‘ਚ ਗਿਣੇ ਜਾਂਦੇ ਹਨ। ਇਨ੍ਹਾਂ ਦੋਵਾਂ ਦਾ ਇਕੱਠੇ ਸੇਵਨ ਕਰਨ ਨਾਲ ਸਕਿੱਨ ਜਗ੍ਹਾ-ਜਗ੍ਹਾ ਤੋਂ ਸਫੈਦ ਹੋ ਸਕਦੀ ਹੈ।

ਆਮਤੌਰ ‘ਤੇ ਦਹੀਂ ਤੇ ਅੰਬ ਦੇ ਮਿਸ਼ਰਨ ਦੇ ਸੇਵਨ ਨੂੰ ਲੋਕ ਕਾਫੀ ਪਸੰਦ ਕਰਦੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਦੋਵਾਂ ਦਾ ਸੇਵਨ ਇਕੱਠਾ ਕਰਨ ਨਾਲ ਜਾਂ ਦਹੀਂ ਤੋਂ ਬਾਅਦ ਅੰਬ ਖਾਣ ਨਾਲ ਸਕਿੱਨ ਐਲਰਜੀ ਹੋ ਸਕਦੀ ਹੈ। ਅਸਲ ਵਿਚ ਇਨ੍ਹਾਂ ਦੋਵਾਂ ਦਾ ਇਕੱਠੇ ਸੇਵਨ ਕਰਨ ਨਾਲ ਸਰੀਰ ‘ਚ ਜ਼ਹਿਰੀਲੇ ਪਦਾਰਥ ਪੈਦਾ ਹੋ ਜਾਂਦੇ ਹਨ ਜਿਸ ਕਾਰਨ ਸਕਿੱਨ ਐਲਰਜੀ ਦੀ ਸਮੱਸਿਆ ਹੋ ਜਾਂਦੀ ਹੈ।

ਆਇਲੀ ਫੂਡ : ਦਹੀ ਖਾਣ ਤੋਂ ਤੁਰੰਤ ਬਾਅਦ ਆਇਲੀ ਫੂਡ ਜਿਵੇਂ ਘਿਉ ਤੇ ਪਰਾਂਠੇ, ਪਕੌੜੇ ਤੇ ਚੀਜ਼ ਫਰਾਈ ਆਦਿ ਖਾਣ ਨਾਲ ਪਾਚਣ ਕਿਰਿਆ ‘ਤੇ ਗ਼ਲਤ ਅਸਰ ਪੈਂਦਾ ਹੈ। ਇਹ ਨਾ ਸਿਰਫ਼ ਪਾਚਣ ਕਿਰਿਆ ਨੂੰ ਖਰਾਬ ਕਰਦਾ ਹੈ ਬਲਕਿ ਆਲਸੀ ਤੇ ਥੱਕਿਆ ਹੋਇਆ ਵੀ ਮਹਿਸੂਸ ਕਰਵਾ ਸਕਦਾ ਹੈ।

ਦਹੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਉਪਰੋਕਤ ਦੱਸੀਆਂ ਚੀਜ਼ਾਂ ਨਾਲ ਦਹੀ ਦਾ ਸੇਵਨ ਕਰਨਾ ਸਿਹਤ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਦਹੀ ਦੇ ਅੰਦਰ ਵਿਟਾਮਿਨ ਬੀ 12, ਵਿਟਾਮਿਨ ਬੀ-2, ਫਾਸਫੋਰਸ, ਮੈਗਨੀਸ਼ੀਅਮ ਤੇ ਪੋਟਾਸ਼ੀਅਮ ਵਰਗੇ ਵਿਟਾਮਿਨ ਤੇ ਖਣਿਜ ਪਦਾਰਥ ਪਾਏ ਜਾਂਦੇ ਹਨ ਜਿਹੜੇ ਤੁਹਾਨੂੰ ਸਿਹਤਮੰਦ ਰੱਖਣ ਵਿਚ ਕਾਰਗਰ ਸਾਬਿਤ ਹੁੰਦੇ ਹਨ।

LEAVE A REPLY

Please enter your comment!
Please enter your name here