ਮਾਣਿਕ ਸਾਹਾ ਨੇ ਤ੍ਰਿਪੁਰਾ ਦੇ ਨਵੇਂ ਮੁੱਖ ਮੰਤਰੀ ਦੇ ਤੌਰ ’ਤੇ ਅੱਜ ਸਹੁੰ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਤ੍ਰਿਪੁਰਾ ਦੇ ਨਵੇਂ ਮੁੱਖ ਮੰਤਰੀ ਬਣਨ ‘ਤੇ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਰੋਸਾ ਜਤਾਇਆ ਕਿ ਸਾਹਾ ਸੂਬੇ ਦੀ ਵਿਕਾਸ ਯਾਤਰਾ ਵਿਚ ਹੋਰ ਨਵੇਂ ਯਤਨ ਕਰਨਗੇ।ਦੱਸ ਦੇਈਏ ਕਿ ਸਾਹਾ ਨੇ ਐਤਵਾਰ ਯਾਨੀ ਕਿ ਅੱਜ ਸਵੇਰੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਰਾਜਪਾਲ ਐੱਸ. ਐੱਨ. ਆਰੀਆ ਨੇ ਅਗਰਤਲਾ ਸਥਿਤ ਰਾਜਭਵਨ ’ਚ ਉਨ੍ਹਾਂ ਨੂੰ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ।
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ‘‘ਤ੍ਰਿਪੁਰਾ ਦੇ ਮੁੱਖ ਮੰਤਰੀ ਦੇ ਤੌਰ ’ਤੇ ਸਹੁੰ ਚੁੱਕਣ ’ਤੇ ਡਾ. ਮਾਣਿਕ ਨੂੰ ਵਧਾਈ। ਉਨ੍ਹਾਂ ਦੇ ਲਾਭਦਾਇਕ ਕਾਰਜਕਾਲ ਲਈ ਸ਼ੁੱਭਕਾਮਨਾਵਾਂ। ਮੈਨੂੰ ਭਰੋਸਾ ਹੈ ਕਿ ਉਹ ਤ੍ਰਿਪੁਰਾ ਦੀ ਵਿਕਾਸ ਯਾਤਰਾ ’ਚ ਨਵੇਂ ਬਦਲ ਜੋੜਨਗੇ, ਜਿਸ ਦੀ ਸ਼ੁਰੂਆਤ ਸਾਲ 2018 ’ਚ ਹੋਈ ਸੀ।