ਨਵੀਂ ਦਿੱਲੀ : ਪੰਜਾਬ ਦੀ ਸਿਆਸਤ ‘ਚ ਫਿਰ ਤੋਂ ਹਲਚਲ ਸ਼ੁਰੂ ਹੋ ਗਈ ਹੈ। 3 ਮੈਂਬਰਾਂ ਦੀ ਬਣਾਈ ਗਈ ਕਮੇਟੀ ਅਤੇ ਕਾਂਗਰਸ ਹਾਈਕਮਾਨ ਨੇ ਸਾਰੇ ਵਿਧਾਇਕਾਂ, ਮੰਤਰੀਆਂ ਅਤੇ ਰਾਜ ਦੇ ਆਗੂਆਂ ਨੂੰ ਦਿੱਲੀ ਬੁਲਾਇਆ ਹੈ। ਇਸ ਦੇ ਚਲਦੇ ਅੱਜ ਕਮੇਟੀ ਦੇ ਸਾਹਮਣੇ ਪੇਸ਼ ਹੋਏ ਨਵਜੋਤ ਸਿੱਧੂ ਨੇ ਅੱਜ ਆਪਣਾ ਪੱਖ ਰੱਖਿਆ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਹਾਈ ਕਮਾਨ ਦੇ ਬੁਲਾਏ ‘ਤੇ ਇੱਥੇ ਆਇਆ ਹਾਂ, ਪੰਜਾਬ ਦੇ ਲੋਕਾਂ ਦੀ ਆਵਾਜ਼ ਪਹੁੰਚਾਣ ਆਇਆ ਹਾਂ। ਮੈਂ ਪੰਜਾਬ ਦੇ ਸੱਚ ਅਤੇ ਹੱਕ ਦੀ ਆਵਾਜ਼ ਮੈਂ ਹਾਈ ਕਮਾਨ ਨੂੰ ਦੱਸੀ ਹੈ। ਸਿੱਧੂ ਨੇ ਕਿਹਾ ਜੋ ਮੇਰਾ ਸਟੈਂਡ ਹੈ ਮੈਂ ਉਸ ’ਤੇ ਕਾਇਮ ਹਾਂ। ਜੋ ਸੱਚ ਹੈ, ਮੈਂ ਉਸ ਨੂੰ ਪੂਰੀ ਤਰ੍ਹਾਂ ਪ੍ਰਕਾਸ਼ਤ ਕਰਕੇ ਆਇਆ ਹਾਂ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸੱਚ ਕਦੇ ਹਾਰ ਨਹੀਂ ਸਕਦਾ ਹੈ, ਸਾਨੂੰ ਪੰਜਾਬ ਨੂੰ ਜਿਤਾਉਣਾ ਹੈ। ਸਿੱਧੂ ਨੇ ਕਿਹਾ ਕਿ ਹਰ ਪੰਜਾਬ ਵਿਰੋਧੀ ਤਾਕਤ ਨੂੰ ਹਰਾਉਣਾ ਹੈ।