ਡੇਂਗੂ ਦਾ ਬੁਖ਼ਾਰ ਹੋਣ ‘ਤੇ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਜਲਦ ਰਿਕਵਰੀ ‘ਚ ਮਿਲੇਗੀ ਮਦਦ

0
61

ਬਰਸਾਤ ਦੇ ਕਾਰਨ ਡੇਂਗੂ ਦਾ ਖ਼ਤਰਾ ਵੱਧ ਜਾਂਦਾ ਹੈ। ਡੇਂਗੂ ਦੇ ਬੁਖ਼ਾਰ ਦਾ ਕਹਿਰ ਇੰਨ੍ਹੀ ਦਿਨੀਂ ਤੇਜ਼ੀ ਨਾਲ ਫ਼ੈਲ ਰਿਹਾ ਹੈ। ਇਹ ਬੁਖ਼ਾਰ ਮੱਛਰ ਕੱਟਣ ਨਾਲ ਹੁੰਦਾ ਹੈ, ਜਿਸ ਨੂੰ ਠੀਕ ਹੋਣ ‘ਚ ਕਾਫ਼ੀ ਸਮਾਂ ਲੱਗਦਾ ਹੈ। ਮੱਛਰ ਦੇ ਕੱਟਣ ਦੇ ਲਗਪਗ 3 ਤੋਂ 5 ਦਿਨ੍ਹਾਂ ਬਾਅਦ ਡੇਂਗੂ ਬੁਖ਼ਾਰ ਦੇ ਲੱਛਣ ਦਿਖਾਈ ਦੇਣ ਲੱਗਦੇ ਹਨ, ਜਿਨ੍ਹਾਂ ਦਾ ਸਮੇਂ ’ਤੇ ਇਲਾਜ ਹੋਣ ਕਾਰਨ ਹਾਲਾਤ ਕਾਬੂ ’ਚ ਰਹਿੰਦੇ ਹਨ ਨਹੀਂ ਤਾਂ ਇਹ ਬੀਮਾਰੀ ਜਾਨਲੇਵਾ ਵੀ ਹੋ ਸਕਦੀ ਹੈ। ਡੇਂਗੂ ਬੁਖਾਰ ‘ਚ ਬਲੱਡ ‘ਚ ਮੌਜੂਦ ਪਲੇਟਲੇਟਸ (ਸੈੱਲ) ਤੇਜ਼ੀ ਨਾਲ ਘੱਟਣ ਲੱਗਦੇ ਹਨ। ਅਜਿਹੇ ‘ਚ ਮਰੀਜ਼ ਨੂੰ ਜੇਕਰ ਸਹੀ ਖੁਰਾਕ ਨਾ ਮਿਲੇ ਤਾਂ ਉਸ ਦੀ ਜਾਨ ਵੀ ਜਾ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਮਰੀਜ਼ ਨੂੰ ਆਪਣੇ ਖਾਣੇ ‘ਚ ਅਜਿਹੇ ਪਦਾਰਥਾਂ ਨੂੰ ਸ਼ਾਮਲ ਕਰਨਾ ਚਾਹੀਦਾ ਜਿਸ ਨਾਲ ਉਸ ਦੇ ਪਲੇਟਲੇਟਸ (ਸੈੱਲ) ਤੇਜ਼ੀ ਨਾਲ ਵੱਧ ਸਕਣ।

ਇਨ੍ਹਾਂ ਗੱਲਾਂ ਦਾ ਰੱਖੋ ਖਿਆਲ

ਜੇਕਰ ਮਰੀਜ਼ ਨੂੰ ਸਧਾਰਨ ਡੇਂਗੂ ਦਾ ਬੁਖ਼ਾਰ ਹੈ ਤਾਂ ਉਸ ਦਾ ਇਲਾਜ ਅਤੇ ਦੇਖਭਾਲ ਘਰ ’ਚ ਹੀ ਕੀਤੀ ਜਾ ਸਕਦੀ ਹੈ। ਇਸ ਦੇ ਕੱਪੜੇ, ਖਾਣਾ-ਪੀਣਾ, ਦਵਾਈ ਆਦਿ ਸਭ ਕੁਝ ਦਾ ਖ਼ਿਆਲ ਰੱਖਣਾ ਚਾਹੀਦਾ ਹੈ, ਤਾਂ ਕਿ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ….

ਇਸ ਦੇ ਨਾਲ ਹੀ ਡੇਂਗੂ ਹੋਣ ’ਤੇ ਤੁਸੀਂ ਡਾਕਟਰ ਦੀ ਸਲਾਹ ਅਨੁਸਾਰ ਪੈਰਾਸੀਟਾਮੋਲ ਜਾਂ ਕਰੋਸਿਨ ਆਦਿ ਲੈ ਸਕਦੇ ਹੋ।

ਡੇਂਗੂ ਦਾ ਬੁਖ਼ਾਰ ਹੋਣ ’ਤੇ ਕਦੇ ਵੀ ਡਿਸਪਰਿਨ ਨਹੀਂ ਲੈਣੀ ਚਾਹੀਗੀ, ਕਿਉਂਕਿ ਇਸ ਨਾਲ ਪਲੇਟਲੈਟਸ ਘੱਟ ਹੋ ਸਕਦੇ ਹਨ

ਜੇਕਰ ਬੁਖ਼ਾਰ 102 ਡਿਗਰੀ ਫਾਰਨਹਾਈਟ ਤੋਂ ਜ਼ਿਆਦਾ ਹੈ ਤਾਂ ਮਰੀਜ਼ ਦੇ ਸਰੀਰ ’ਤੇ ਪਾਣੀ ਦੀਆਂ ਪੱਟੀਆਂ ਰੱਖੋ।

ਡੇਂਗੂ ਦਾ ਬੁਖ਼ਾਰ ਹੋਣ ’ਤੇ ਸਹੀ ਸਮੇਂ ‘ਤੇ ਭੋਜਨ ਕਰੋ ਕਿਉਂਕਿ ਬੁਖ਼ਾਰ ਦੀ ਹਾਲਤ ’ਚ ਸਰੀਰ ਨੂੰ ਜ਼ਿਆਦਾ ਖਾਣੇ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਨਾਲ ਹੀ ਮਰੀਜ਼ ਨੂੰ ਵੱਧ ਤੋਂ ਵੱਧ ਆਰਾਮ ਕਰਨ ਦਿਓ।

ਡੇਂਗੂ ਦੇ ਬੁਖ਼ਾਰ ਤੋਂ ਰਾਹਤ ਪਾਉਣ ਲਈ ਨਾਰੀਅਲ ਪਾਣੀ ਖੂਬ ਪੀਓ। ਇਸ ’ਚ ਮੌਜ਼ੂਦ ਜ਼ਰੂਰੀ ਪੋਸ਼ਕ ਤੱਤ ਜਿਵੇਂ ਮਿਨਰਲਜ਼ ਅਤੇ ਅਲੈਕਟ੍ਰੋਲਾਈਟਸ ਸਰੀਰ ਨੂੰ ਮਜ਼ਬੂਤ ਬਣਾਉਣ ’ਚ ਮਦਦ ਕਰਦੇ ਹਨ।

ਇਸ ਤੋਂ ਇਲਾਵਾ ਤੁਲਸੀ ਦੇ ਪੱਤਿਆਂ ਨੂੰ ਗਰਮ ਪਾਣੀ ’ਚ ਉਬਾਲ ਲਓ ਅਤੇ ਫਿਰ ਇਸ ਪਾਣੀ ਨੂੰ ਪੀਓ। ਅਜਿਹਾ ਕਰਨ ਨਾਲ ਸਰੀਰ ਦੀ ਰੋਗ ਰੋਕੂ ਸਮਰੱਥਾ ਬਿਹਤਰ ਹੁੰਦੀ ਹੈ।
ਡੇਂਗੂ ਦਾ ਬੁਖ਼ਾਰ ਹੋਣ ’ਤੇ ਮੇਥੀ ਦੀਆਂ ਪੱਤੀਆਂ ਉਬਾਲ ਕੇ ਚਾਹ ਬਣਾ ਕੇ ਪੀਓ। ਅਜਿਹਾ ਕਰਨ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿੱਕਲਦੇ ਹਨ ਅਤੇ ਡੇਂਗੂ ਦਾ ਵਾਇਰਸ ਦੂਰ ਹੁੰਦਾ ਹੈ।

ਡੇਂਗੂ ਦੇ ਬੁਖ਼ਾਰ ਤੋਂ ਰਾਹਤ ਪਾਉਣ ਲਈ ਪਪੀਤੇ ਦੇ ਪੱਤੇ ਵੀ ਕਾਫ਼ੀ ਅਸਰਦਾਰ ਹੁੰਦੇ ਹਨ। ਇਸ ’ਚ ਮੌਜ਼ੂਦ ਪਪੇਨ ਸਰੀਰ ਦੇ ਪਾਚਨ ਨੂੰ ਸਹੀ ਰੱਖਦਾ ਹੈ। ਇਸ ਦਾ ਜੂਸ ਪੀਣ ਨਾਲ ਪਲੇਟਲੈਟਸ ਤੇਜ਼ੀ ਨਾਲ ਵਧਦੇ ਹਨ। ਤੁਲਸੀ ਦੇ ਪੱਤਿਆਂ ਨਾਲ ਕਾਲੀ ਮਿਰਚ ਨੂੰ ਪਾਣੀ ’ਚ ਉਬਾਲ ਕੇ ਪੀਓ। ਇਸ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਇਹ ਐਂਟੀ ਬੈਕਟੀਰੀਅਲ ਵਾਂਗ ਕੰਮ ਕਰਦਾ ਹੈ

ਇਸ ਤੋਂ ਇਲਾਵਾ ਗਲੋਅ ਅਤੇ 7 ਤੁਲਸੀ ਦੇ ਪੱਤਿਆਂ ਦਾ ਰਸ ਪੀਣ ਨਾਲ ਸਰੀਰ ਦੀ ਰੋਗ ਰੋਕੂ ਸਮਰੱਥਾ ਵਧਦੀ ਹੈ। ਇਹ ਖੂਨ ਦੇ ਪਲੇਟਲੈਟਸ ਦਾ ਪੱਧਰ ਵਧਾਉਂਦਾ ਹੈ।

LEAVE A REPLY

Please enter your comment!
Please enter your name here