ਸਰਕਾਰੀ ਤੇਲ ਕੰਪਨੀਆਂ ਵੱਲੋਂ ਅੱਜ ਡੀਜ਼ਲ ਦੀ ਕੀਮਤ ਵਿੱਚ ਇੱਕ ਵਾਰ ਫਿਰ ਵਾਧਾ ਕੀਤਾ ਗਿਆ ਹੈ। ਦੇਸ਼ ਭਰ ਵਿੱਚ ਡੀਜ਼ਲ ਦੀ ਕੀਮਤ ਵਿੱਚ 25 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਪਿਛਲੇ 4 ਦਿਨਾਂ ਵਿੱਚ ਤੀਜੀ ਵਾਰ ਡੀਜ਼ਲ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਹੈ। ਇਸ ਨਾਲ ਡੀਜ਼ਲ ਦੀ ਕੀਮਤ 4 ਦਿਨਾਂ ਵਿੱਚ 70 ਪੈਸੇ ਪ੍ਰਤੀ ਲੀਟਰ ਵਧੀ ਹੈ। ਹੁਣ ਤੱਕ ਪੈਟਰੋਲ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਸੋਮਵਾਰ ਨੂੰ ਦਿੱਲੀ ਬਾਜ਼ਾਰ ਦੇ ਇੰਡੀਅਨ ਆਇਲ ਪੰਪ ‘ਤੇ ਪੈਟਰੋਲ 101.19 ਰੁਪਏ ਪ੍ਰਤੀ ਲੀਟਰ ‘ਤੇ ਸਥਿਰ ਰਿਹਾ, ਪਰ ਡੀਜ਼ਲ ਦੀ ਕੀਮਤ 25 ਪੈਸੇ ਵਧ ਕੇ 89.32 ਰੁਪਏ ਪ੍ਰਤੀ ਲੀਟਰ ਹੋ ਗਈ।
ਇਸ ਦੇ ਨਾਲ ਹੀ ਕੌਮਾਂਤਰੀ ਬਾਜ਼ਾਰ ਵਿੱਚ ਕੱਚਾ ਤੇਲ ਮਹਿੰਗਾ ਵਿਕ ਰਿਹਾ ਹੈ, ਪਰ ਸਰਕਾਰੀ ਤੇਲ ਕੰਪਨੀਆਂ ਉਸ ਅਨੁਸਾਰ ਕੀਮਤਾਂ ਨਹੀਂ ਵਧਾ ਰਹੀਆਂ ਹਨ। ਵੈਸੇ ਵੀ ਡੀਜ਼ਲ ਮਹਿੰਗਾ ਬਾਲਣ ਹੋਣ ਦੇ ਬਾਵਜੂਦ, ਇਹ ਭਾਰਤ ਵਿੱਚ ਪੈਟਰੋਲ ਨਾਲੋਂ ਸਸਤਾ ਵਿਕਦਾ ਹੈ।
ਜਾਣੋ ਅੱਜ ਦੇ ਭਾਅ
ਜਲੰਧਰ 102.27 91.41
ਦਿੱਲੀ 101.19 89.32
ਮੁੰਬਈ 107.26 96.94
ਚੇਨਈ 98.96 93.93
ਕੋਲਕਾਤਾ 101.62 92.42
ਚੰਡੀਗੜ੍ਹ 97.40 89.06
ਨੋਇਡਾ 98.52 89.92