ਅੱਜ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਲਈ ਵੋਟਿੰਗ ਹੋਈ ਹੈ। ਜਿਸ ਲਈ ਦੀਵਾਨ ਦੇ ਮੈਂਬਰਾਂ ਵੱਲੋਂ ਵੋਟਿੰਗ ਕੀਤੀ ਗਈ। ਡਾ. ਇੰਦਰਬੀਰ ਸਿੰਘ ਨਿੱਝਰ ਤੇ ਸਰਬਜੀਤ ਸਿੰਘ ਖ਼ਾਲਸਾ ਦੋ ਮੈਂਬਰਾਂ ਵਿਚਾਲੇ ਚੋਣ ਹੋਈ, ਜਿਸਦੇ ਦੇ ਨਤੀਜੇ ਆ ਗਏ ਹਨ। ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਦੀ ਚੋਣ ‘ਚ ਡਾ. ਇੰਦਰਬੀਰ ਸਿੰਘ ਨਿੱਝਰ ਜੇਤੂ ਰਹੇ। ਡਾ ਇੰਦਰਬੀਰ ਸਿੰਘ ਨਿੱਝਰ ਨੂੰ 243 ਵੋਟਾਂ ਤੇ ਸਰਬਜੀਤ ਸਿੰਘ ਖ਼ਾਲਸਾ ਨੂੰ 85 ਵੋਟਾਂ ਪਈਆਂ। ਜਦਕਿ 329 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜਿਸ ਵਿਚੋਂ ਇਕ ਵੋਟ ਰੱਦ ਹੋਈ। ਚੀਫ ਖਾਲਸਾ ਦੀਵਾਨ ਦੇ ਕੁੱਲ 517 ਮੈਂਬਰ ਸਨ। ਡਾ. ਇੰਦਰਬੀਰ ਸਿੰਘ ਨਿੱਝਰ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਬਣ ਗਏ ਹਨ।