ਨਵੀਂ ਦਿਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਖਾਸ ਤੋਹਫੇ ਅਤੇ ਤੋਹਫਿਆਂ ਦੀ ਈ – ਨੀਲਾਮੀ ਦਾ ਵੀਰਵਾਰ ਨੂੰ ਆਖਰੀ ਦਿਨ ਸੀ। ਸੱਭਿਆਚਾਰਕ ਮੰਤਰਾਲੇ ਮੁਤਾਬਕ ਇਸ ਨੀਲਾਮੀ ‘ਚ ਟੋਕੀਓ ਓਲੰਪਿਕ ਦੇ ਗੋਲਡ ਮੈਡਲਿਸਟ ਨੀਰਜ਼ ਚੋਪੜਾ ਦਾ Jevelin ਸਭ ਤੋਂ ਮਹਿੰਗਾ ਵਿਕਿਆ ਹੈ। ਉਨ੍ਹਾਂ ਦੇ Jevelin ਲਈ ਉੱਚੀ ਬੋਲੀ 1.5 ਕਰੋੜ ਰੁਪਏ ਦੀ ਲੱਗੀ ਹੈ। ਨੀਰਜ ਚੋਪੜਾ ਦੁਆਰਾ ਪੀਐਮ ਮੋਦੀ ਨੂੰ ਦਿੱਤੀ ਗਈ ਜੈਵਲਿਨ ਦੀ ਸਭ ਤੋਂ ਉੱਚੀ ਬੋਲੀ 1.5 ਕਰੋੜ ਰੁਪਏ, ਭਵਾਨੀ ਦੇਵੀ ਦੇ ਆਟੋਗ੍ਰਾਫਡ ਫੈਂਸ (1.25 ਕਰੋੜ ਰੁਪਏ), ਸੁਮਿਤ ਅੰਟਿਲ ਦੇ ਬਰਛੇ (1.002 ਕਰੋੜ ਰੁਪਏ), ਟੋਕੀਓ 2020 ਪੈਰਾਓਲੰਪਿਕਸ ਆਂਗਵਾਸਤਰਾ ਆਟੋਗ੍ਰਾਫ ਦੀ ਕੀਮਤ 1 ਕਰੋੜ ਰੁਪਏ, ਲਵਲੀਨਾ ਬੋਰਗੋਹੇਨ ਦੇ ਮੁੱਕੇਬਾਜ਼ੀ ਵਾਲੇ ਦਸਤਾਨੇ ਦੀ ਕੀਮਤ ( 91ਲੱਖ) ਰੁਪਏ ਸੀ।
ਦੱਸ ਦਈਏ ਕਿ ਪੀਐਮ ਮੋਦੀ ਦੁਆਰਾ ਪ੍ਰਾਪਤ ਕੀਤੇ ਗਏ ਤੋਹਫ਼ਿਆਂ ਅਤੇ ਯਾਦਗਾਰੀ ਚਿੰਨ੍ਹ ਦੀ ਈ-ਨਿਲਾਮੀ ਦਾ ਤੀਜਾ ਦੌਰ ਵੈਬ ਪੋਰਟਲ www.pmmementos.gov.in ਰਾਹੀਂ 17 ਸਤੰਬਰ ਤੋਂ 7 ਅਕਤੂਬਰ, 2021 ਤੱਕ ਕੀਤਾ ਗਿਆ ਸੀ। ਈ-ਨਿਲਾਮੀ ਦੀ ਕਮਾਈ ਨਮਾਮੀ ਗੰਗੇ ਮਿਸ਼ਨ (Namami Gange Mission) ਨੂੰ ਜਾਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਦੇਸ਼ ਦੀ ਜੀਵਨ ਰੇਖਾ – ਪਵਿੱਤਰ ਨਦੀ ਗੰਗਾ ਦੀ ਸੰਭਾਲ ਅਤੇ ਪੁਨਰ ਸੁਰਜੀਤੀ ਦੇ ਮਹਾਨ ਕਾਰਜ ਲਈ ਸਾਰੇ ਤੋਹਫਿਆਂ ਦੀ ਨਿਲਾਮੀ ਕੀਤੀ ਹੈ।
ਤੀਜੇ ਗੇੜ ਵਿੱਚ ਈ-ਨਿਲਾਮੀ ਲਈ 1348 ਯਾਦਗਾਰੀ ਚਿੰਨ੍ਹ ਰੱਖੇ ਗਏ, ਜਿਸ ਨਾਲ ਲੋਕਾਂ ਵਿੱਚ ਬਹੁਤ ਦਿਲਚਸਪੀ ਪੈਦਾ ਹੋਈ, ਜਿਨ੍ਹਾਂ ਨੇ ਇਤਿਹਾਸ ਦੇ ਇੱਕ ਕੀਮਤੀ ਹਿੱਸੇ ਦੇ ਮਾਲਕ ਬਣਨ ਦੇ ਮੌਕੇ ਲਈ ਉਤਸ਼ਾਹ ਨਾਲ ਬੋਲੀ ਲਗਾਈ। ਈ-ਨਿਲਾਮੀ ਦੇ ਇਸ ਦੌਰ ਦੀਆਂ ਮੁੱਖ ਵਸਤੂਆਂ ਵਿੱਚ ਤਮਗਾ ਜੇਤੂ ਟੋਕੀਓ 2020 ਪੈਰਾਲਿੰਪਿਕ ਖੇਡਾਂ ਅਤੇ ਟੋਕੀਓ 2020 ਓਲੰਪਿਕ ਖੇਡਾਂ ਤੋਂ ਖੇਡ ਯਾਦਗਾਰ ਸ਼ਾਮਲ ਹਨ; ਅਯੁੱਧਿਆ ਰਾਮ ਮੰਦਰ ਦੇ ਨਮੂਨੇ ਵਾਰਾਣਸੀ ਦੇ ਰੁਦਰਾਕਸ਼ ਆਡੀਟੋਰੀਅਮ ਅਤੇ ਕਈ ਹੋਰ ਕੀਮਤੀ ਅਤੇ ਦਿਲਚਸਪ ਸੰਗ੍ਰਹਿ ਵੀ ਸ਼ਾਮਲ ਕੀਤੇ ਗਏ ਸਨ। ਇਨ੍ਹਾਂ ਸਾਰਿਆਂ ਲਈ 8600 ਤੋਂ ਵੱਧ ਬੋਲੀਆਂ ਲਗਾਈਆਂ ਗਈਆਂ। ਇਸ ਈ-ਨਿਲਾਮੀ ਵਿੱਚ ਜਿਨ੍ਹਾਂ ਵਸਤੂਆਂ ਨੂੰ ਸਭ ਤੋਂ ਵੱਧ ਬੋਲੀ ਮਿਲੀ, ਉਨ੍ਹਾਂ ਵਿੱਚ ਸਰਦਾਰ ਪਟੇਲ ਦੀ ਮੂਰਤੀ (140 ਬੋਲੀ), ਲੱਕੜ ਦੇ ਗਣੇਸ਼ਾ (117 ਬੋਲੀ), ਪੁਣੇ ਮੈਟਰੋ ਲਾਈਨ ਯਾਦਗਾਰੀ ਚਿੰਨ੍ਹ (104 ਬੋਲੀ) ਅਤੇ ਵਿਕਟਰੀ ਫਲੇਮ ਯਾਦਗਾਰੀ ਚਿੰਨ੍ਹ (98 ਬੋਲੀ) ਸਨ।