ਟੋਕੀਓ ਉਲੰਪਿਕ ‘ਚ ਅਮਰੀਕਾ ਦੀ ਇਸ ਐਥਲੀਟ ਨੇ ਜਿੱਤੇ 11 ਮੈਡਲ

0
52

ਕੈਲੀਫੋਰਨੀਆ : ਟੋਕੀਓ ‘ਚੱਲ ਰਹੇ ਉਲੰਪਿਕ ਖੇਡਾਂ ‘ਚ ਇੱਕ ਅਮਰੀਕੀ ਮਹਿਲਾ ਟਰੈਕ ਐਥਲੀਟ ਨੇ 11 ਮੈਡਲ ਜਿੱਤੇ ਹਨ। ਇਸ ਐਥਲੀਟ ਦਾ ਨਾਮ ਐਲਿਸਨ ਫੇਲਿਕਸ ਹੈ ਇਸ ਨੇ ਸਭ ਤੋਂ ਵੱਧ ਮੈਡਲ ਜਿੱਤ ਕੇ ਅਮਰੀਕੀ ਐਥਲੀਟ ਬਣ ਗਈ ਹੈ। ਉਸ ਨੇ ਸ਼ਨੀਵਾਰ ਨੂੰ ਆਪਣਾ 11 ਵਾਂ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਅਮਰੀਕਾ ਵਿੱਚ ਕਾਰਲ ਲੇਵਿਸ ਨੇ ਯੂ ਐਸ ਟਰੈਕ ਐਥਲੀਟ ਦੇ ਰੂਪ ਵਿੱਚ ਜ਼ਿਆਦਾ ਤਮਗੇ ਜਿੱਤਣ ਦਾ ਇਹ ਖਿਤਾਬ ਹਾਸਲ ਕੀਤਾ ਸੀ। ਫੇਲਿਕਸ ਦੇ 11 ਮੈਡਲਾਂ ਵਿੱਚੋਂ ਸੱਤ ਗੋਲਡ, ਤਿੰਨ ਚਾਂਦੀ ਅਤੇ ਇੱਕ ਕਾਂਸੀ ਦਾ ਮੈਡਲ ਹੈ। 35 ਸਾਲ ਦੀ ਉਮਰ ਵਿੱਚ, ਫੇਲਿਕਸ ਟਰੈਕ ਐਂਡ ਫੀਲਡ ਗੋਲਡ ਮੈਡਲ ਜਿੱਤਣ ਵਾਲੀ ਸਭ ਤੋਂ ਵੱਧ ਉਮਰ ਦੀ ਅਮਰੀਕੀ ਮਹਿਲਾ ਵੀ ਹੈ।

ਫੇਲਿਕਸ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ, ਦੂਜੇ ਦੇਸ਼ਾਂ ਦੀਆਂ ਟੀਮਾਂ, ਐਥਲੀਟਾਂ ਨਾਲੋਂ ਕਈ ਸਕਿੰਟ ਪਹਿਲਾਂ ਆਪਣੀ ਟੀਮ ਲਈ ਜਿੱਤ ਪ੍ਰਾਪਤ ਕੀਤੀ। ਟੋਕੀਓ ਖੇਡਾਂ ਨੇ ਫੇਲਿਕਸ ਨੂੰ ਇੱਕ ਮਾਂ ਵਜੋਂ ਵੀ ਦਰਸਾਇਆ ਹੈ। ਉਸ ਨੇ ਜੂਨ ਵਿੱਚ ਯੂ ਐਸ ਟਰੈਕ ਅਤੇ ਫੀਲਡ ਓਲੰਪਿਕ ਟਰਾਇਲਾਂ ਵਿੱਚ ਪ੍ਰਦਰਸ਼ਨ ਦੇ ਬਾਅਦ ਆਪਣੀ ਧੀ ਕੈਮਰੀ ਗ੍ਰੇਸ, ਅਤੇ ਸਾਥੀ ਓਲੰਪੀਅਨ ਕਵੇਨੇਰਾ ਹੇਅਸ ਅਤੇ ਉਸਦੇ ਬੇਟੇ ਡੇਮੇਟ੍ਰੀਅਸ ਦੇ ਨਾਲ ਆਪਣੇ ਖੁਸ਼ੀ ਦੇ ਪਲ ਸਾਂਝੇ ਕੀਤੇ। ਇਹ ਮਹਿਲਾ ਐਥਲੀਟ ਉਹਨਾਂ ਲੋਕਾਂ ਲਈ ਇੱਕ ਜਵਾਬ ਹੈ ਜੋ ਔਰਤਾਂ ਨੂੰ ਕਮਜੋਰ ਸਮਝਦੇ ਹਨ ਅਤੇ ਉਹਨਾਂ ਮਹਿਲਾਵਾਂ ਲਈ ਇੱਕ ਪ੍ਰੇਰਨਾ ਹੈ ਜੋ ਆਪਣੀ ਜਿੰਦਗੀ ਵਿਚ ਕੋਈ ਮੁਕਾਮ ਹਾਸਲ ਕਰਨਾ ਚਾਹੁੰਦੀਆਂ ਹਨ।

LEAVE A REPLY

Please enter your comment!
Please enter your name here