ਟੋਕਿਓ ਓਲੰਪਿਕ ‘ਚ ਭਾਰਤ ਲਈ ਕਾਂਸੀ ਤਗਮਾ ਜਿੱਤਣ ਵਾਲੇ ਪਹਿਲਵਾਨ ਬਜਰੰਗ ਪੂਨੀਆ ਅੱਜ ਸਮਾਪਤੀ ਸਮਾਰੋਹ ‘ਚ ਭਾਰਤ ਲਈ ਝੰਡਾਬਰਦਾਰ ਹੋਣਗੇ। ਕੋਰੋਨਾ ਦੌਰਾਨ ਸਫਲ ਤਰੀਕੇ ਨਾਲ ਓਲੰਪਿਕ ਖੇਡਾਂ ਸੰਪੰਨ ਹੋਣ ‘ਤੇ ਉਦਘਾਟਨ ਸਮਾਰੋਹ ਵਾਂਗ ਹੀ ਸਮਾਪਤੀ ਸਮਾਰੋਹ ਵੀ ਟੋਕਿਓ ਦੇ ਰਾਸ਼ਟਰੀ ਓਲੰਪਿਕ ਸਟੇਡੀਅਮ ‘ਚ ਹੋਵੇਗਾ।
ਇਸ ਸਮਾਰੋਹ ‘ਚ ਪਹਿਲਵਾਨ ਬਜਰੰਗ ਪੂਨੀਆ ਭਾਰਤ ਦੇ ਝੰਡਾਬਰਦਾਰ ਬਣੇ। ਟੋਕਿਓ ਓਲੰਪਿਕ ਸਮਾਪਤੀ ਸਮਾਰੋਹ ‘ਚ ਟੋਕਿਓ ਦੇ ਗਵਰਨਰ ਯੂਰਿਕੋ ਕੋਈਕੇ ਕੌਮਾਂਤਰੀ ਓਲੰਪਿਕ ਸੰਮਤੀ ਪ੍ਰਧਾਨ ਥਾਮਸ ਬਾਕ ਨੂੰ ਓਲੰਪਿਕ ਝੰਡਾ ਸੌਪਣਗੇ, ਜੋ ਇਸ ਨੂੰ ਪੈਰਿਸ ਦੇ ਮੇਅਰ ਨੂੰ ਸੌਪਣਗੇ। ਜਿੱਥੇ ਅਗਲਾ 2024 ਓਲੰਪਿਕ ਖੇਡਿਆ ਜਾਵੇਗਾ।