ਰੂਸ ਤੇ ਯੂਕ੍ਰੇਨ ਦਰਮਿਆਨ ਭਿਆਨਕ ਜੰਗ ਅਜੇ ਵੀ ਜਾਰੀ ਹੈ। ਇੱਕ ਰਿਪੋਰਟ ਮੁਤਾਬਕ ਯੂਕ੍ਰੇਨ ਦੇ ਲਗਭਗ 30 ਲੱਖ ਲੋਕ ਯਾਨੀ 7% ਦੇਸ਼ ਛੱਡ ਚੁੱਕੇ ਹਨ। ਇਸ ਦੇ ਨਾਲ ਹੀ ਯੂਕ੍ਰੇਨ ਵਿੱਚ ਰਹਿ ਰਹੇ ਅਤੇ ਵਿਸਥਾਪਿਤ ਲੋਕਾਂ ਵਿੱਚ 6 ਮਿਲੀਅਨ ਅਜਿਹੇ ਬੱਚੇ ਹਨ ਜੋ ਸਕੂਲ ਤੋਂ ਦੂਰ ਹੋ ਗਏ ਹਨ। ਹੁਣ ਟੈਨਿਸ ਸਟਾਰ ਰੋਜਰ ਫੈਡਰਰ ਅਜਿਹੇ ਬੱਚਿਆਂ ਦੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਦੀ ਫਾਊਂਡੇਸ਼ਨ ਨੇ ਇਨ੍ਹਾਂ ਬੱਚਿਆਂ ਦੀ ਮਦਦ ਲਈ 500,000 ਡਾਲਰ (3.8 ਕਰੋੜ ਰੁਪਏ) ਦਾਨ ਕਰਨ ਦਾ ਫੈਸਲਾ ਕੀਤਾ ਹੈ।
ਰੋਜਰ ਫੈਡਰਰ ਨੇ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ। ਫੈਡਰਰ ਨੇ ਕਿਹਾ ਕਿ ਮੈਂ ਅਤੇ ਮੇਰਾ ਪਰਿਵਾਰ ਯੂਕ੍ਰੇਨ ਦੀਆਂ ਤਸਵੀਰਾਂ ਦੇਖ ਕੇ ਡਰ ਗਏ ਹਾਂ। ਬੇਕਸੂਰ ਲੋਕਾਂ ਨੂੰ ਇਸ ਤਰ੍ਹਾਂ ਪ੍ਰਭਾਵਿਤ ਹੁੰਦੇ ਦੇਖ ਕੇ ਦਿਲ ਦੁਖਦਾ ਹੈ। ਅਸੀਂ ਇੱਥੇ ਸ਼ਾਂਤੀ ਲਈ ਖੜ੍ਹੇ ਹਾਂ। ਅਸੀਂ ਯੂਕ੍ਰੇਨ ਦੇ ਉਨ੍ਹਾਂ ਬੱਚਿਆਂ ਦੀ ਮਦਦ ਕਰਾਂਗੇ ਜਿਨ੍ਹਾਂ ਨੂੰ ਦੇਖਭਾਲ ਦੀ ਸਖ਼ਤ ਲੋੜ ਹੈ।
ਫੈਡਰਰ ਲਿਖਦੇ ਹਨ ਕਿ ਲਗਪਗ 6 ਮਿਲੀਅਨ ਯੂਕ੍ਰੇਨੀ ਬੱਚੇ ਸਕੂਲ ਜਾਣ ਤੋਂ ਅਸਮਰੱਥ ਹਨ, ਅਸੀਂ ਜਾਣਦੇ ਹਾਂ ਕਿ ਇਨ੍ਹਾਂ ਬੱਚਿਆਂ ਲਈ ਸਿੱਖਿਆ ਪ੍ਰਾਪਤ ਕਰਨ ਲਈ ਵੀ ਸਮਾਂ ਬਹੁਤ ਖਰਾਬ ਹੈ। ਅਜਿਹੇ ‘ਚ ਰੋਜਰ ਫੈਡਰਰ ਫਾਊਂਡੇਸ਼ਨ ਦੇ ਜ਼ਰੀਏ ਅਸੀਂ ਯੁੱਧ ਪ੍ਰਭਾਵਿਤ ਬੱਚਿਆਂ ਲਈ ਧਨ ਮੁਹੱਈਆ ਕਰਾਵਾਂਗੇ ਤਾਂ ਜੋ ਯੂਕ੍ਰੇਨ ਦੇ ਬੱਚਿਆਂ ਦੀ ਸਕੂਲ ਤੱਕ ਪਹੁੰਚ ਕੀਤੀ ਜਾ ਸਕੇ।