ਟਰੈਕਟਰ ਖਰੀਦਣ ‘ਤੇ ਮਿਲੇਗੀ 50 ਫੀਸਦੀ ਸਬਸਿਡੀ , ਜਾਣੋ ਕਿਸਨੂੰ ਮਿਲੇਗਾ ਇਸ ਯੋਜਨਾ ਦਾ ਲਾਭ

0
54

ਨਵੀਂ ਦਿੱਲੀ – ਖੇਤੀਬਾੜੀ ਦਾ ਧੰਦਾ ਕਰ ਰਹੇ ਕਿਸਾਨਾਂ ਲਈ ਟਰੈਕਟਰ ਇੱਕ ਬਹੁਤ ਹੀ ਮਹੱਤਵਪੂਰਨ ਸਾਧਨ ਹੁੰਦਾ ਹੈ। ਇਸ ਨਾਲ ਖੇਤਾਂ ‘ਚ ਅਨੇਕਾਂ ਕੰਮ ਕੀਤੇ ਜਾਂਦੇ ਹਨ। ਇਹ ਬਿਜਾਈ , ਢੋਆ-ਢੁਆਈ ਅਤੇ ਕਟਾਈ ਦੇ ਸਮੇਂ ਕੰਮ ਆਉਂਦਾ ਹੈ। ਭਾਰਤ ਵਿਚ ਕਈ ਅਜਿਹੇ ਕਿਸਾਨ ਹਨ ਜਿਹੜੇ ਆਰਥਿਕ ਤੰਗੀ ਕਾਰਨ ਟਰੈਕਟਰ ਨਹੀਂ ਖ਼ਰੀਦ ਪਾਉਂਦੇ। ਅਜਿਹੀ ਸਥਿਤੀ ਵਿਚ ਕਿਸਾਨ ਜ਼ਰੂਰਤ ਦੇ ਸਮੇਂ ਟਰੈਕਟਰ ਜਾਂ ਤਾਂ ਕਿਰਾਏ ‘ਤੇ ਲੈਂਦੇ ਹਨ ਜਾਂ ਫਿਰ ਬਿਜਾਈ ਲ਼ਈ ਪਸ਼ੂਆਂ ਦਾ ਇਸਤੇਮਾਲ ਕਰਦੇ ਹਨ। ਅਜਿਹੀ ਸਥਿਤੀ ਵਿਚ ਸਰਕਾਰ ਨੇ ਟਰੈਕਟਰ ਖ਼ਰੀਦਣ ਵਿਚ ਕਿਸਾਨਾਂ ਦੀ ਸਹਾਇਤਾ ਕਰਨ ਲਈ ਸਬਸਿਡੀ ਦੇਣ ਦੀ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਨੂੰ ਪੀ.ਐੱਮ. ਕਿਸਾਨ ਟਰੈਕਟਰ ਯੋਜਨਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਇਸ ਲਈ ਕਿਸਾਨਾਂ ਨੂੰ ਟਰੈਕਟਰ ਖ਼ਰੀਦਣ ਲਈ ਕੇਂਦਰ ਸਰਕਾਰ ਸਬਸਿਡੀ ਮੁਹੱਈਆ ਕਰਵਾਉਂਦੀ ਹੈ। ਇਸ ਯੋਜਨਾ ਦੇ ਤਹਿਤ ਕਿਸਾਨ ਅੱਧੀ ਕੀਮਤ ‘ਤੇ ਕਿਸੇ ਵੀ ਕੰਪਨੀ ਦਾ ਟਰੈਕਟਰ ਖ਼ਰੀਦ ਸਕਦੇ ਹਨ। ਬਾਕੀ ਦਾ ਅੱਧਾ ਪੈਸਾ ਸਰਕਾਰ ਸਬਸਿਡੀ ਦੇ ਤੌਰ ‘ਤੇ ਦਿੰਦੀ ਹੈ। ਕਈ ਸੂਬਾ ਸਰਕਾਰਾਂ ਕਿਸਾਨਾਂ ਨੂੰ ਆਪਣੇ- ਆਪਣੇ ਪੱਧਰ ‘ਤੇ 20 ਤੋਂ 50 ਫ਼ੀਸਦੀ ਤੱਕ ਦੀ ਸਬਸਿਡੀ ਮੁਹੱਈਆ ਕਰਵਾਉਂਦੀਆਂ ਹਨ।

ਇਸ ਨਾਲ ਸੰਬੰਧਤ ਇੱਕ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਇਸ ਯੋਜਨਾ ਤਹਿਤ ਸਰਕਾਰ ਸਿਰਫ਼ 1 ਟਰੈਕਟਰ ਖ਼ਰੀਦਣ ਲਈ ਹੀ ਸਬਸਿਡੀ ਦਿੰਦੀ ਹੈ। ਇਸ ਲਈ ਕਿਸਾਨਾਂ ਕੋਲ ਆਧਾਰ ਕਾਰਡ, ਜ਼ਨੀਮ ਦੇ ਕਾਗਜ਼, ਬੈਂਕ ਦੀ ਡਿਟੇਲ, ਪਾਸਪੋਰਟ ਸਾਈਜ਼ ਫੋਟੋ ਦੀ ਜ਼ਰੂਰਤ ਹੁੰਦੀ ਹੈ। ਇਸ ਯੋਜਨਾ ਦਾ ਲਾਭ ਲੈਣ ਲਈ ਕਿਸਾਨ ਕਿਸੇ ਵੀ ਨੇੜੇ ਦੇ  Common Service Centre ‘ਚ ਆਨਲਾਈਨ ਅਪਲਾਈ ਕਰ ਸਕਦੇ ਹਨ।

LEAVE A REPLY

Please enter your comment!
Please enter your name here