ਪੰਜਾਬ ਸਰਕਾਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਟਰਾਂਸਪੋਰਟ ਵਿਭਾਗ ਨੂੰ ਮਈ 2021 ਦੌਰਾਨ 91.69 ਕਰੋੜ ਰੁਪਏ ਦੀ ਆਮਦਨ ਹੋਈ ਸੀ, ਜਿਸ ਵਿੱਚੋਂ ਵਿਭਾਗ ਨੇ ਫੀਸ, ਕੰਪਾਊਂਡਿੰਗ ਫੀਸ, ਸੈੱਸ ਅਤੇ ਮੋਟਰ ਵਹੀਕਲ ਟੈਕਸ ਤੋਂ ਕਮਾਈ ਕੀਤੀ ਹੈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਦੀ ਕਮਾਈ ਵਿੱਚ ਦੁੱਗਣਾ ਵਾਧਾ ਦਰਜ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਅਨੁਸਾਰ ਇਸ ਵਰ੍ਹੇ ਵੱਖ-ਵੱਖ ਮੱਦਾਂ ਤੋਂ ਆਮਦਨ ਵਿੱਚ 31 ਮਈ, 2022 ਤੱਕ ਦੁੱਗਣਾ ਵਾਧਾ ਦਰਜ ਕੀਤਾ ਗਿਆ ਹੈ, ਜੋ 94 ਫ਼ੀਸਦੀ ਦੇ ਵਾਧੇ ਨਾਲ 178 ਕਰੋੜ ਰੁਪਏ ਬਣਦਾ ਹੈ। ਰਾਜ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੀ ਆਦਮਨ ਵਧਾਉਣ ਦੇ ਯਤਨਾਂ ਦੇ ਹਿੱਸੇ ਵਜੋਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਵੀ ਇਸ ਸਾਲ ਦੋਹਰਾ ਵਿਸਥਾਰ ਦਰਜ ਕੀਤਾ ਹੈ।
ਉਹਨਾਂ ਦੱਸਿਆ ਕਿ, ਪੀਆਰਟੀਸੀ ਨੂੰ ਪਿਛਲੇ ਸਾਲ ਮਈ ਮਹੀਨੇ ਦੌਰਾਨ 23.28 ਕਰੋੜ ਰੁਪਏ ਦੀ ਆਮਦਨ ਹੋਈ ਸੀ, ਜੋ ਇਸ ਸਾਲ ਮਈ ਮਹੀਨੇ ਵਿੱਚ ਵਧ ਕੇ ਰਿਕਾਰਡ 42.05 ਕਰੋੜ ਰੁਪਏ ਹੋ ਗਈ ਹੈ। ਪੰਜਾਬ ਰੋਡਵੇਜ਼/ਪਨਬੱਸ ਦੀ ਮਈ 2021 ਦੌਰਾਨ 26.63 ਕਰੋੜ ਰੁਪਏ ਦੀ ਆਦਮਨ ਸੀ, ਜੋ ਮਈ 2022 ਦੌਰਾਨ ਵਧ ਕੇ 57.03 ਕਰੋੜ ਰੁਪਏ ਹੋ ਗਈ ਹੈ।
ਇਹ ਅੰਤਰ ਮਈ 2021 ਦੇ ਮਹੀਨੇ ਦੀ ਕੁੱਲ ਆਦਮਨ ਦਾ 119 ਪ੍ਰਤੀਸ਼ਤ ਬਣਦਾ ਹੈ। ਮਈ 2021 ਦੌਰਾਨ ਪੀਆਰਟੀਸੀ ਦੁਆਰਾ ਔਰਤਾਂ ਨੂੰ 9.49 ਕਰੋੜ ਰੁਪਏ ਅਤੇ ਪੰਜਾਬ ਰੋਡਵੇਜ਼/ਪਨਬਸ ਵੱਲੋਂ 10.09 ਕਰੋੜ ਰੁਪਏ ਦੀ ਮੁਫ਼ਤ ਯਾਤਰਾ ਕਰਵਾਈ ਗਈ। 2022 ਦੌਰਾਨ ਇਹ ਰਕਮ 29.40 ਕਰੋੜ ਰੁਪਏ ਅਤੇ 22.90 ਕਰੋੜ ਰੁਪਏ ਸੀ।