ਜੰਮੂ ‘ਚ CISF ਜਵਾਨਾਂ ਨਾਲ ਭਰੀ ਬੱਸ ‘ਤੇ ਹੋਇਆ ਹਮਲਾ, 1 ਜਵਾਨ ਹੋਇਆ ਸ਼ਹੀਦ

0
120

ਅੱਜ ਸਵੇਰੇ ਜੰਮੂ ਦੇ ਚੱਢਾ ਕੈਂਪ ਨੇੜੇ ਅੱਤਵਾਦੀਆਂ ਨੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੀ ਬੱਸ ‘ਤੇ ਹਮਲਾ ਕਰ ਦਿੱਤਾ, ਜਿਸ ‘ਚ ਇਕ ਜਵਾਨ ਦੀ ਮੌਤ ਹੋ ਗਈ। ਸੀਆਈਐਸਐਫ ਅਧਿਕਾਰੀ ਨੇ ਦੱਸਿਆ ਕਿ ਬੱਸ ਵਿੱਚ 15 ਜਵਾਨ ਸਵਾਰ ਸਨ ਅਤੇ ਉਹ ਡਿਊਟੀ ’ਤੇ ਜਾ ਰਹੇ ਸਨ।

ਅਧਿਕਾਰੀ ਨੇ ਕਿਹਾ, “ਸਵੇਰੇ ਦੀ ਸ਼ਿਫਟ ਲਈ ਡਿਊਟੀ ‘ਤੇ ਸੀਆਈਐਸਐਫ ਦੇ 15 ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ‘ਤੇ ਸਵੇਰੇ 4.15 ਵਜੇ ਜੰਮੂ ਦੇ ਚੱਢਾ ਕੈਂਪ ਨੇੜੇ ਅੱਤਵਾਦੀਆਂ ਨੇ ਹਮਲਾ ਕੀਤਾ। ਸੀਆਈਐਸਐਫ ਨੇ ਅੱਤਵਾਦੀ ਹਮਲੇ ਨੂੰ ਟਾਲ ਦਿੱਤਾ ਅਤੇ ਜਵਾਬੀ ਕਾਰਵਾਈ ਕੀਤੀ,” ਜਿਸ ਕਾਰਨ ਅੱਤਵਾਦੀ ਭੱਜਣ ਲਈ ਮਜਬੂਰ ਹੋ ਗਏ। ”

ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਕਾਰਵਾਈ ਵਿੱਚ ਸੀਆਈਐਸਐਫ ਦਾ ਇੱਕ ਅਧਿਕਾਰੀ ਮਾਰਿਆ ਗਿਆ ਅਤੇ ਦੋ ਹੋਰ ਜ਼ਖ਼ਮੀ ਹੋ ਗਏ।

ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ ਕਿ ਘਾਟੀ ‘ਚ ਚੱਲ ਰਹੇ ਆਪਰੇਸ਼ਨ ‘ਚ ਕੁੱਲ 4 ਅੱਤਵਾਦੀ ਮਾਰੇ ਗਏ ਹਨ। ਇਸ ਤੋਂ ਇਲਾਵਾ ਜੰਮੂ ਦੇ ਸੁੰਜਵਾਂ ਇਲਾਕੇ ‘ਚ ਚੱਲ ਰਹੇ ਮੁਕਾਬਲੇ ‘ਚ ਸੁਰੱਖਿਆ ਬਲ ਦਾ ਇਕ ਜਵਾਨ ਸ਼ਹੀਦ ਹੋ ਗਿਆ ਅਤੇ 4 ਜਵਾਨ ਜ਼ਖਮੀ ਹੋ ਗਏ।

ਇਸ ਤੋਂ ਪਹਿਲਾਂ ਜੰਮੂ ਦੇ ਸੁੰਜਵਾਂ ਇਲਾਕੇ ‘ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ‘ਚ ਹੁਣ ਤੱਕ ਦੋ ਅੱਤਵਾਦੀ ਮਾਰੇ ਗਏ ਸਨ ਅਤੇ ਸੁਰੱਖਿਆ ਬਲ ਦਾ ਇਕ ਜਵਾਨ ਜ਼ਖਮੀ ਹੋ ਗਿਆ ਸੀ।

LEAVE A REPLY

Please enter your comment!
Please enter your name here