ਜੰਮੂ ਕਸ਼ਮੀਰ ‘ਚ ਵੱਡੀ ਸਾਜਿਸ਼ ਅਸਫਲ : ਜੰਮੂ ਪੁਲਿਸ ਨੇ IED ਸਮੱਗਰੀ ਲਿਜਾ ਰਹੇ ਡਰੋਨ ਨੂੰ ਮਾਰ ਸੁੱਟਿਆ

0
52

ਜੰਮੂ – ਜੰਮੂ ਕਸ਼ਮੀਰ ‘ਚ ਸੁਰੱਖਿਆ ਬਲਾਂ ਦੀ ਵੱਡੀ ਸਾਜਿਸ਼ ਸਫਲ ਰਹੀ। ਜੰਮੂ ਕਸ਼ਮੀਰ ਪੁਲਿਸ ਨੇ ਜੰਮੂ ਜ਼ਿਲ੍ਹੇ ਦੇ ਸਰਹੱਦੀ ਇਲਾਕੇ ‘ਚ 5 ਕਿਲੋਗ੍ਰਾਮ ਭਾਰੀ ਇਮਪ੍ਰੋਵਾਈਜਡ ਐਸਪਲੋਸਿਵ ਡਿਵਾਈਜ਼ (ਆਈ.ਈ.ਡੀ.) ਨਾਲ ਲੈੱਸ ਇਕ ਡਰੋਨ ਨੂੰ ਸੁੱਟ ਦਿੱਤਾ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਰਾਤ ਕੌਮਾਂਤਰੀ ਸਰਹੱਦ (ਆਈ.ਬੀ.) ਨਾਲ ਕਾਨਹਾਚਕ ਦੀ ਸਰਹੱਦ ‘ਤੇ ਇਕ ਡਰੋਨ ਉੱਡਣ ਦੀ ਸੂਚਨਾ ਤੋਂ ਬਾਅਦ ਪੁਲਿਸ ਦੀ ਇਕ ਤੁਰੰਤ ਪ੍ਰਤੀਕਿਰਿਆਟੀਮ (ਕਿਊਆਰਟੀ) ਹਰਕਤ ‘ਚ ਆਈ ਅਤੇ ਡਰੋਨ ਵਿਰੋਧੀ ਰਣਨੀਤੀ ਦਾ ਇਸਤੇਮਾਲ ਕਰਦੇ ਹੋਏ ਉਸ ਨੂੰ ਮਾਰ ਸੁੱਟਿਆ।

ਅਧਿਕਾਰੀਆਂ ਨੇ ਦੱਸਿਆ ਕਿ ਡਰੋਨ ਸਰਹੱਦ ਦੇ ਅੰਦਰ 7 ਤੋਂ 8 ਕਿਲੋਮੀਟਰ ਅੰਦਰ ਉੱਡ ਰਿਹਾ ਸੀ, ਇਸ ਦੇ 6 ਵੱਡੇ ਖੰਭ ਸਨ ਅਤੇ ਇਹ ਇਕ ਟੇਟ੍ਰੇਾ-ਕਾਪਟਰ ਸੀ। ਉਨ੍ਹਾਂ ਦੱਸਿਆ ਕਿ ਆਈ.ਈ.ਡੀ. ਸਮੱਗਰੀ ਨੂੰ ਡਰੋਨ ਨਾਲ ਜੋੜਿਆ ਗਿਆ ਸੀ ਅਤੇ ਪ੍ਰਤੀਤ ਹੁੰਦਾ ਹੈ ਕਿ ਉਪਯੋਗ ਕਰਨ ਤੋਂ ਪਹਿਲਾਂ ਵਿਸਫ਼ੋਟਕ ਸਮੱਗਰੀ ਨੂੰ ਜੋੜ ਕੇ ਆਈ.ਈ.ਡੀ. ਬਣਾਇਆ ਸੀ।

LEAVE A REPLY

Please enter your comment!
Please enter your name here