ਹੱਥਾਂ ਪੈਰਾਂ ਦੇ ਨਹੁੰਆਂ ‘ਚ ਇਨਫੈਕਸ਼ਨ ਹੋਣਾ ਬਹੁਤ ਆਮ ਜਿਹੀ ਬਿਮਾਰੀ ਹੈ। ਕਈ ਵਾਰ ਸਾਨੂੰ ਇਸ ਬਿਮਾਰੀ ਬਾਰੇ ਪਤਾ ਵੀ ਨਹੀਂ ਚੱਲਦਾ। ਇਹ ਇਨਫੈਕਸ਼ਨ ਨਹੁੰ ‘ਚ ਹੌਲੀ ਹੌਲੀ ਫੈਲਦਾ ਹੈ। ਜੇਕਰ ਇਸ ਬਿਮਾਰੀ ਦੇ ਟਾਇਮ ਨਾਲ ਇਲਾਜ਼ ਨਾ ਕੀਤਾ ਜਾਵੇ, ਤਾਂ ਇਹ ਸਮੱਸਿਆ ਗੰਭੀਰ ਵੀ ਹੋ ਸਕਦੀ ਹੈ। ਹੱਥਾਂ ਪੈਰਾਂ ਤੇ ਨਹੁੰ ਦੀ ਇਨਫੈਕਸ਼ਨ ਦਾ ਮੁੱਖ ਲੱਛਣ ਨਹੁੰ ਵਾਰ ਵਾਰ ਟੁੱਟਣ ਲੱਗਦੇ ਹਨ, ਨਹੁੰ ਦਾ ਆਕਾਰ ਵਧਣ ਲੱਗਦਾ ਹੈ ਅਤੇ ਨਹੁੰ ਦਾ ਰੰਗ ਪੀਲਾ ਜਾਂ ਭੂਰਾ ਹੋ ਜਾਂਦਾ ਹੈ।
ਇਨ੍ਹਾਂ ਲੱਛਣਾਂ ਤੋਂ ਪਤਾ ਚਲਦਾ ਹੈ, ਕਿ ਤੁਹਾਨੂੰ ਨਹੁੰ ਦੀ ਇਨਫੈਕਸ਼ਨ ਹੋ ਗਈ ਹੈ। ਇਹ ਇਨਫੈਕਸ਼ਨ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਪਰ ਇਸ ਨੂੰ ਸਮੇਂ ਸਿਰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ, ਹੱਥਾਂ ਪੈਰਾਂ ਦੇ ਨਹੁੰ ਦੀ ਇਨਫੈਕਸ਼ਨ ਤੇ ਕੁਝ ਘਰੇਲੂ ਨੁਸਖ਼ੇ। ਜਿਨ੍ਹਾਂ ਨਾਲ ਇਸ ਇਨਫੈਕਸ਼ਨ ਨੂੰ ਬਹੁਤ ਜਲਦ ਦੂਰ ਕੀਤਾ ਜਾ ਸਕਦਾ ਹੈ।
ਐਲੋਵੇਰਾ
ਜੇਕਰ ਤੁਹਾਨੂੰ ਨਹੁੰ ਵਿੱਚ ਇਨਫੈਕਸ਼ਨ ਹੋ ਗਈ ਹੈ, ਤਾਂ ਇਸ ਲਈ ਐਲੋਵੇਰਾ ਜੈੱਲ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਕਿਉਂਕਿ ਇਸ ਵਿਚ ਐਂਟੀ ਫੰਗਲ, ਐਂਟੀ ਮਾਈਕ੍ਰੋਬਾਇਲ ਗੁਣ ਹੁੰਦੇ ਹਨ। ਇਹ ਗੁਣ ਇਨਫੈਕਸ਼ਨ ਨੂੰ ਦੂਰ ਕਰਦੇ ਹਨ ਅਤੇ ਸੰਕਰਮਣ ਨੂੰ ਫੈਲਣ ਤੋਂ ਰੋਕਦੇ ਹਨ। ਇਸ ਲਈ ਐਲੋਵੀਰਾ ਜੈੱਲ ਇਨਫੈਕਸ਼ਨ ਵਾਲੇ ਨਹੁੰ ਤੇ ਲਗਾਓ।
ਲਸਣ
ਲਸਣ ‘ਚ ਐਂਟੀ ਮਾਈਕਰੋਟਿਕ ਅਤੇ ਐਂਟੀਫੰਗਲ ਗੁਣ ਹੁੰਦੇ ਹਨ। ਜੋ ਸਾਡੇ ਨਹੁੰ ਤੇ ਇਨਫੈਕਸ਼ਨ ਨੂੰ ਬਹੁਤ ਜਲਦ ਦੂਰ ਕਰਦੇ ਹਨ ਅਤੇ ਉਨ੍ਹਾਂ ਦੀ ਨੈਚੁਰਲ ਚਮਕ ਵਾਪਸ ਲਿਆਉਂਦੇ ਹਨ। ਇਸ ਦੇ ਲਈ ਕੱਚੀ ਲਸਣ ਨੂੰ ਪੇਸਟ ਬਣਾ ਕੇ ਇਨਫੈਕਸ਼ਨ ਵਾਲੇ ਨਹੁੰ ਤੇ ਲਗਾਓ ਅਤੇ ਪੰਦਰਾਂ ਮਿੰਟ ਬਾਅਦ ਨਹੁੰ ਧੋ ਲਓ, ਇਨਫੈਕਸ਼ਨ ਠੀਕ ਹੋ ਜਾਵੇਗੀ।
ਬੇਕਿੰਗ ਸੋਡਾ
ਨਹੁੰ ਦੀ ਇਨਫੈਕਸ਼ਨ ਦੂਰ ਕਰਨ ਲਈ ਬੇਕਿੰਗ ਸੋਡਾ ਵੀ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ ਕਿਉਂਕਿ ਇਸ ਦੇ ਅੰਦਰ ਐਂਟੀਫੰਗਲ ਗੁਣ ਹੁੰਦੇ ਹਨ। ਜੋ ਨਹੁੰਆਂ ਨੂੰ ਇਨਫੈਕਸ਼ਨ ਤੋਂ ਬਚਾਉਂਦੇ ਹਨ। ਇਹ ਨਹੁੰ ਅੰਦਰ ਸੰਕਰਮਣ ਨੂੰ ਫੈਲਣ ਤੋਂ ਰੋਕਦੇ ਹਨ। ਇਸ ਦੇ ਲਈ ਪਾਣੀ ਨਾਲ ਬੇਕਿੰਗ ਸੋਡੇ ਦੀ ਪੇਸਟ ਬਣਾ ਕੇ ਨਹੁੰ ਤੇ ਲਗਾਓ। ਇਸ ਨਾਲ ਆਰਾਮ ਮਿਲੇਗਾ।
ਨਹੁੰ ਦੀ ਮਸਾਜ
ਨਹੁੰ ਵਿਚ ਇਨਫੈਕਸ਼ਨ ਹੋਣ ਤੇ ਉਸ ਦੀ ਨਾਰੀਅਲ ਤੇਲ ਜਾਂ ਫਿਰ ਸੂਰਜਮੁਖੀ ਦੇ ਤੇਲ ਨਾਲ ਮਸਾਜ ਕਰੋ। ਇਸ ਨਾਲ ਨਹੁੰ ਦੀਆਂ ਦਰਾਰਾਂ ਜਲਦੀ ਭਰਨ ਲੱਗਦੀਆਂ ਹਨ ।
ਮੋਈਸਚਰਾਈਜ਼ ਕਰੋ
ਜੇ ਤੁਹਾਡੇ ਹੱਥਾਂ ਪੈਰਾਂ ਦੀ ਨਹੁੰ ਸੁੱਕੇ ਹਨ ਅਤੇ ਜਲਦੀ ਟੁੱਟ ਜਾਂਦੇ ਹਨ। ਇਨ੍ਹਾਂ ‘ਚ ਬਹੁਤ ਜਲਦ ਦਰਾਰਾਂ ਆ ਜਾਂਦੀਆਂ ਹਨ । ਇਸ ਲਈ ਤੁਸੀਂ ਆਪਣੇ ਨਹੁੰ ਵਿੱਚ ਨਮੀ ਬਣਾ ਕੇ ਰੱਖੋ। ਦਿਨ ਵਿਚ ਦੋ ਜਾਂ ਤਿੰਨ ਵਾਰ ਤੇਲ ਜਾਂ ਫਿਰ ਕਰੀਮ ਨਾਲ ਨਹੁੰਆ ਨੂੰ ਮੋਈਸਚਰਾਈਜ਼ ਕਰੋ। ਇਸ ਤਰ੍ਹਾਂ ਕਰਨ ਨਾਲ ਨਹੁੰ ‘ਚ ਛਿਪਿਆ ਹੋਇਆ ਇਨਫੈਕਸ਼ਨ ਦੂਰ ਹੋਣ ਲੱਗੇਗਾ।
ਅਜਵਾਇਨ ਦਾ ਤੇਲ
ਅਜਵਾਇਨ ਦਾ ਤੇਲ ਨਹੁੰਆਂ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ਦੇ ਅੰਦਰ ਐਂਟੀ ਫੰਗਲ ਗੁਣ ਹੁੰਦੇ ਹਨ। ਜੋ ਬਹੁਤ ਜਲਦ ਇਨਫੈਕਸ਼ਨ ਤੋਂ ਛੁਟਕਾਰਾ ਦਿਵਾਉਂਦੇ ਹਨ ਅਤੇ ਨਹੁੰਆਂ ਵਿਚ ਨੈਚਰਲ ਚਮਕ ਆਉਂਦੀ ਹੈ । ਇਸ ਲਈ ਤੁਸੀਂ ਨਾਰੀਅਲ ਦੇ ਤੇਲ ਵਿੱਚ ਅਜਵਾਇਣ ਦੇ ਤੇਲ ਦੀਆਂ ਕੁਝ ਬੂੰਦਾਂ ਮਿਲਾ ਕੇ ਹੱਥਾਂ ਪੈਰਾਂ ਦੀ ਨਹੁੰ ਤੇ ਮਸਾਜ ਕਰੋ।
ਨਾਰੀਅਲ ਦਾ ਤੇਲ
ਜੈਤੂਨ ਦਾ ਤੇਲ, ਅਜਵਾਇਨ ਦਾ ਤੇਲ ਅਤੇ ਸੂਰਜਮੁਖੀ ਦਾ ਤੇਲ, ਨਾਰੀਅਲ ਦੇ ਤੇਲ ਵਿਚ ਮਿਲਾ ਕੇ ਹੱਥਾਂ ਪੈਰਾਂ ਦੇ ਨਹੁੰ ਤੇ ਲਗਾਓ। ਇਸ ਨਾਲ ਨਹੁੰ ਦਾ ਸੰਕਰਮਣ ਬਹੁਤ ਜਲਦ ਦੂਰ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਕੱਲਾ ਨਾਰੀਅਲ ਦੇ ਤੇਲ ਦੀਆਂ ਕੁਝ ਬੂੰਦਾਂ ਨੂੰ ਨਹੁੰ ਤੇ ਲਗਾ ਕੇ ਕੁਝ ਸਮਾਂ ਛੱਡ ਦਿਓ ਅਤੇ ਬਾਅਦ ਵਿਚ ਹੱਥ ਪੈਰ ਧੋ ਲਓ। ਇਸ ਤਰ੍ਹਾਂ ਕਰਨ ਨਾਲ ਇਨਫੈਕਸ਼ਨ ਦੂਰ ਹੋ ਜਾਵੇਗੀ ਅਤੇ ਨਹੁੰਆ ਦੀ ਨੈਚੁਰਲ ਚਮਕ ਆ ਜਾਵੇਗੀ ਕਿਉਂਕਿ ਨਾਰੀਅਲ ਤੇਲ ਵਿੱਚ ਐਂਟੀਫੰਗਲ ਗੁਣ ਹੁੰਦੇ ਹਨ।









