ਜਿਊਂਦੇ ਜਵਾਨ ਦੇ ਘਰ ਸ਼ਰਧਾਂਜਲੀ ਦੇਣ ਪਹੁੰਚ ਗਏ ਕੇਂਦਰੀ ਮੰਤਰੀ ਤੇ ਨੌਕਰੀ ਦੇਣ ਦਾ ਕੀਤਾ ਐਲਾਨ

0
137

ਬੰਗਲੁਰੂ: ਸਮਾਜਿਕ ਨਿਆਂ ਤੇ ਸਸ਼ਕਤੀਕਰਨ ਕੇਂਦਰੀ ਰਾਜ ਮੰਤਰੀ ਨਰਾਇਣਸਵਾਮੀ ਸ਼ਹੀਦ ਜਵਾਨ ਦੇ ਘਰ ਜਾਣ ਦੀ ਥਾਂ ਜਿਊਂਦੇ ਜਵਾਨ ਦੇ ਘਰ ਸ਼ਰਧਾਂਜਲੀ ਦੇਣ ਲਈ ਪਹੁੰਚ ਗਏ। ਇੱਥੇ ਹੀ ਬੱਸ ਨਹੀਂ ਉਨ੍ਹਾਂ ਨੇ ਇਸ ਜਿਊਂਦੇ ਜਵਾਨ ਦੇ ਵਾਰਸ ਲਈ ਨੌਕਰੀ ਤੇ ਜ਼ਮੀਨ ਦੇਣ ਦਾ ਐਲਾਨ ਵੀ ਕਰ ਦਿੱਤਾ।

ਅਜਿਹਾ ਹੋਣ ਦਾ ਕਾਰਨ ਇਹ ਸੀ ਕਿ ਉਨ੍ਹਾਂ ਨੂੰ ਸਥਾਨਕ ਆਗੂਆਂ ਵੱਲੋਂ ਗਲਤ ਜਾਣਕਾਰੀ ਦਿੱਤੀ ਗਈ। ਭਾਜਪਾ ਦੇ ਸੂਤਰਾਂ ਅਨੁਸਾਰ ਸਰਕਾਰ ਵਿਚ ਨਵੇਂ ਸ਼ਾਮਲ ਹੋਏ ਮੰਤਰੀ ਨਰਾਇਣਸਵਾਮੀ ਨੂੰ ਪਿਛਲੇ ਸਾਲ ਪੁਣੇ ਵਿੱਚ ਸ਼ਹੀਦ ਹੋਏ ਜਵਾਨ ਬਸਵਰਾਜ ਹੀਰੇਮੱਥ ਦੇ ਘਰ ਲਿਜਾਇਆ ਜਾਣਾ ਸੀ। ਪਰ ਗਲਤ ਸੂਚਨਾ ਮਿਲਣ ਕਾਰਣ ਉਨ੍ਹਾਂ ਨੂੰ ਰਵੀਕੁਮਾਰ ਕੱਟੀਮਾਨੀ ਜੋ ਜੰਮੂ-ਕਸ਼ਮੀਰ ਵਿੱਚ ਤਾਇਨਾਤ ਹੈ, ਦੇ ਘਰ ਲਿਜਾਇਆ ਗਿਆ।

ਸੂਤਰਾਂ ਅਨੁਸਾਰ ਨਰਾਇਣਸਵਾਮੀ, ਸੰਸਦ ਮੈਂਬਰ ਸ਼ਿਵ ਕੁਮਾਰ ਉਦਾਸੀ ਨਾਲ ਜਿਊਂਦੇ ਜਵਾਨ ਦੇ ਘਰ ਪੁੱਜੇ ਸਨ। ਇਨ੍ਹਾਂ ਨੂੰ ਦੇਖ ਕੇ ਪਰਿਵਾਰ ਵਾਲੇ ਹੈਰਾਨ ਹੋ ਗਏ। ਇਸ ਦੌਰਾਨ ਜਦੋਂ ਕੇਂਦਰੀ ਮੰਤਰੀ ਨੇ ਪਰਿਵਾਰਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਤਾਂ ਪਰਿਵਾਰ ਵਾਲੇ ਹੈਰਾਨ ਰਹਿ ਗਏੇ।

ਗ਼ਲਤੀ ਦਾ ਅਹਿਸਾਸ ਹੋਣ ’ਤੇ ਸਥਾਨਕ ਭਾਜਪਾ ਵਰਕਰ ਨੇ ਮੰਤਰੀ ਦੀ ਪਰਿਵਾਰ ਨਾਲ ਵੀਡੀਓ ਕਾਲ ’ਤੇ ਗੱਲ ਕਰਵਾਈ ਅਤੇ ਉਨ੍ਹਾਂ ਜਵਾਨ ਦੀ ਕਾਰਜਸ਼ੈਲੀ ਦੀ ਸ਼ਲਾਘਾ ਕੀਤੀ। ਪਾਰਟੀ ਸੂਤਰਾਂ ਅਨੁਸਾਰ ਮੰਤਰੀ ਨੇ ਪਰਿਵਾਰ ਬਾਰੇ ਗ਼ਲਤ ਸੂਚਨਾ ਦੇਣ ਵਾਲੇ ਭਾਜਪਾ ਆਗੂਆਂ ਦੀ ਝਾੜ-ਝੰਭ ਕੀਤੀ।

LEAVE A REPLY

Please enter your comment!
Please enter your name here