ਜਾਣੋ ਮਖਾਣੇ ਖਾਣ ਨਾਲ ਸਿਹਤ ਨੂੰ ਮਿਲਦੇ ਹਨ ਕਿਹੜੇ-ਕਿਹੜੇ ਫਾਇਦੇ

0
165

ਮਖਾਣਾ ਪ੍ਰੋਟੀਨ ਦਾ ਇੱਕ ਵਧੀਆ ਸੋਮਾ ਹੈ ਇਸ ਵਿੱਚ ਕਾਰਬੋਹਾਈਡ੍ਰੇਟ, ਫਾਈਬਰ , ਮੈਗਨੀਸ਼ਿਅਮ, ਪੋਟਾਸ਼ਿਅਮ , ਫਾਸਫੋਰਸ , ਆਇਰਨ ਅਤੇ ਜ਼ਿੰਕ ਭਰਪੂਰ ਮਾਤਰਾ ਵਿੱਚ ਹੁੰਦਾ ਹੈ । ਇਸ ਤੋਂ ਇਲਾਵਾ ਇਸ ਵਿੱਚ ਐਂਟੀ ਆਕਸੀਡੈਂਟ ਹੁੰਦੇ ਹਨ। ਮਖਾਣਿਆਂ ਦੇ ਵਿੱਚ ਪੌਸ਼ਟਿਕ ਤੱਤ ਸੁੱਕੇ ਮੇਵਿਆਂ ਨਾਲੋਂ ਜ਼ਿਆਦਾ ਹੁੰਦੇ ਹਨ। ਇਸੇ ਕਰਕੇ ਮਖਾਣਾ ਸੁਪਰ ਫੂਡ ਮੰਨਿਆ ਜਾਂਦਾ ਹੈ। ਮਖਾਣੇ ਦੇ ਬੀਜ ਕੱਚੇ ਵੀ ਖਾਧੇ ਜਾ ਸਕਦੇ ਹਨ ਭੁੰਨ ਕੇ ਵੀ ਖਾਧੇ ਜਾ ਸਕਦੇ ਹਨ। ਪੁਰਾਣੇ ਲੋਕ ਮਖਾਣਿਆਂ ਨੂੰ ਪੀਸ ਕੇ ਉਨ੍ਹਾਂ ਦੇ ਆਟੇ ਨੂੰ ਕਣਕ ਦੇ ਆਟੇ ਵਿੱਚ ਮਿਲਾ ਕੇ ਖਾਂਦੇ ਸਨ ਤਾਂ ਜੋ ਆਟੇ ਨੂੰ ਪ੍ਰੋਟੀਨ ਭਰਪੂਰ ਬਣਾਇਆ ਜਾ ਸਕੇ।

ਆਓ ਜਾਣਦੇ ਹਾਂ ਮਖਾਣੇ ਖਾਣ ਦੇ ਫਾਇਦਿਆਂ ਬਾਰੇ

ਵਜ਼ਨ ਨੂੰ ਘੱਟ ਕਰੇ

ਮਖਾਣਿਆਂ ਦੇ ਅੰਦਰ ਫਾਈਬਰ ਜ਼ਿਆਦਾ ਹੁੰਦਾ ਹੈ ਅਤੇ ਇਸ ਦੇ ਨਾਲ ਹੀ ਕੈਲੋਰੀ ਨਾਮਾਤਰ ਹੁੰਦੀ ਹੈ। ਜ਼ਿਆਦਾ ਫਾਈਬਰ ਸਾਡੀ ਪਾਚਣ ਸ਼ਕਤੀ ਤੇਜ਼ ਕਰਦਾ ਹੈ ਅਤੇ ਸਰੀਰ ਦੇ ਅੰਦਰ ਫੈਟ ਜਮ੍ਹਾਂ ਹੋਣ ਤੋਂ ਰੋਕਦਾ ਹੈ। ਅਸੀਂ ਮੋਟਾਪੇ ਤੋਂ ਬਚੇ ਰਹਿੰਦੇ ਹਾਂ ।

“ਪੰਜਾਬ ਵਾਲੇ ਕਰਨਗੇ ਅੰਦੋਲਨ ਖ਼ਤਮ ? ਡੱਲੇਵਾਲ ਨੇ ਕਰਤਾ ਵੱਡਾ ਐਲਾਨ,ਸਰਕਾਰ ਨੂੰਦਿੱਤਾ ਸਪਸ਼ਟ ਜਵਾਬ”

ਵਜ਼ਨ ਵਧਾਉਣ ਲਈ

ਮਖਾਣਾ ਵਜ਼ਨ ਘਟਾਉਣ ਦੇ ਨਾਲ ਨਾਲ ਵਜ਼ਨ ਵਧਾਉਣ ਲਈ ਵੀ ਵਰਤਿਆ ਜਾਂਦਾ ਹੈ। ਆਓ ਹੁਣ ਗੱਲ ਕਰਦੇ ਹਾਂ ਕਿ ਮਖਾਣੇ ਦੀ ਵਰਤੋਂ ਨਾਲ ਕਿਵੇਂ ਵਜ਼ਨ ਵਧਾਇਆ ਜਾਂਦਾ ਹੈ।

ਮਖਾਣੇ ਦੇ ਇੱਕ ਕੱਪ ਦਾਣੇ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਲਵੋ ਅਤੇ ਇਨ੍ਹਾਂ ਵਿੱਚ ਅੱਠ ਦਸ ਕਿਸ਼ਮਿਸ਼ ਦੇ ਦਾਣੇ ਚੰਗੀ ਤਰ੍ਹਾਂ ਧੋ ਕੇ ਮਿਲਾ ਲਵੋ ।ਅੱਧਾ ਲੀਟਰ ਦੁੱਧ ਦੇ ਵਿੱਚ ਖੰਡ ਪਾ ਕੇ ਉਸ ਅੰਦਰ ਮਖਾਣੇ ਦੇ ਦਾਣੇ ਅਤੇ ਕਿਸ਼ਮਿਸ਼ ਪਾ ਕੇ ਉਬਾਲੋ ।ਉਸ ਮਗਰੋਂ ਠੰਢਾ ਹੋ ਜਾਣ ਤੇ ਇਸ ਨੂੰ ਸੇਵਨ ਕਰੋ ।

ਤੰਦਰੁਸਤ ਤੇ ਲੰਬੇ ਸਮੇਂ ਤੱਕ ਰੱਖੇ ਜਵਾਨ

ਮਖਾਣਾ ਵੱਧਦੀ ਉਮਰ ਦੇ ਅਸਰ ਨੂੰ ਬੇਅਸਰ ਕਰਦਾ ਹੈ ਇਸ ਅੰਦਰ ਐਂਟੀ ਆਕਸੀਡੈਂਟ ਭਰਪੂਰ ਮਾਤਰਾ ਵਿੱਚ ਹੋਣ ਕਰਕੇ ਇਹ ਵੱਧਦੀ ਉਮਰ ਦੇ ਪ੍ਰਭਾਵ ਨਜ਼ਰ ਅੰਦਾਜ਼ ਕਰ ਦਿੰਦਾ ਹੈ। ਇਹ ਉਮਰ ਤੋਂ ਪਹਿਲਾਂ ਪਈਆਂ ਝੁਰੜੀਆਂ ਵੀ ਖਤਮ ਕਰਦਾ ਹੈ।ਇਸ ਦੇ ਸੇਵਨ ਨਾਲ ਵਿਅਕਤੀ ਤੰਦਰੁਸਤ ਰਹਿੰਦਾ ਹੈ।

Sony Maan ਤੇ Lakha Sidhana ਵਿਵਾਦ ਦੀ ਕਿੱਥੇ ਹੈ ਅਸਲ ਜੜ੍ਹ ? Simranjot Makkar ਦਾ Analysis

ਸਰੀਰ ਦੀ ਗੰਦਗੀ ਬਾਹਰ ਕੱਢੇ

ਮਖਾਣਿਆਂ ਦਾ ਸੇਵਨ ਕਿਡਨੀ ਅਤੇ ਦਿਲ ਦੀ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ। ਇਸ ਅੰਦਰਲੇ ਤੱਤ ਸਾਡੀ ਕਿਡਨੀ ਦੀ ਸਫਾਈ ਕਰਦੇ ਹਨ ਅਤੇ ਕਿਡਨੀ ਨੂੰ ਮਜ਼ਬੂਤ ਬਣਾਉਂਦੇ ਹਨ। ਕਿਡਨੀਆਂ ਸਾਡੇ ਸਰੀਰ ਦੇ ਲਈ ਸਫਾਈ ਦੇ ਫਿਲਟਰ ਦਾ ਕੰਮ ਕਰਦੀਆਂ ਹਨ ।

ਹੱਡੀਆਂ ਦੀ ਕਮਜ਼ੋਰੀ ਦੂਰ ਕਰੇ

ਮਖਾਣਿਆਂ ਦੇ ਅੰਦਰਲਾ ਕੈਲਸ਼ੀਅਮ ਜੋੜਾਂ ਦਾ ਦਰਦ ਖਾਸ ਕਰਕੇ ਗਠੀਏ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ। ਇਹ ਹੱਡੀਆਂ ਨੂੰ ਮਜ਼ਬੂਤੀ ਦਿੰਦਾ ਹੈ। ਮਖਾਣਿਆਂ ਦਾ ਸੇਵਨ ਕਰਨ ਵਾਲੇ ਲੋਕਾਂ ਦੇ ਗੋਡੇ ਬੁਢਾਪੇ ਵਿੱਚ ਨਹੀਂ ਦੁੱਖਦੇ ।

LEAVE A REPLY

Please enter your comment!
Please enter your name here