ਚੰਡੀਗੜ੍ਹ ਨੂੰ ਅੱਜ ਨਵਾਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਮਿਲ ਸਕਦਾ ਹੈ। ਇਨ੍ਹਾਂ 5 ਸਾਲਾਂ ਦੇ ਨਿਗਮ ਕਾਰਜਕਾਲ ’ਚ ਪਹਿਲੇ ਸਾਲ ਮੇਅਰ ਦਾ ਅਹੁਦਾ ਔਰਤ ਲਈ ਰਾਖਵਾਂ ਹੈ। ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ (ਆਪ) ’ਚ ਜ਼ਬਰਦਸਤ ਟੱਕਰ ਹੈ। ਚੋਣ ’ਚ ‘ਆਪ’ 14 ਅਤੇ ਭਾਜਪਾ ਦੇ 12 ਕੌਂਸਲਰ ਜਿੱਤ ਕੇ ਆਏ ਹਨ।
BREAKING: PM ਮੋਦੀ ਦੇ ਰੁਕੇ ਕਾਫਲੇ ਦੀ ਹੁਣ ਤੱਕ ਦੀ ਸਭ ਤੋਂ Clear Video ਆਈ ਸਾਹਮਣੇ
ਸੰਸਦ ਮੈਂਬਰ ਕਿਰਨ ਖੇਰ ਦੀ ਵੋਟ ਮਿਲਣ ਨਾਲ ਭਾਜਪਾ ਕੋਲ ਵੀ ਹੁਣ 14 ਵੋਟਾਂ ਹੋ ਚੁੱਕੀਆਂ ਹਨ। ਅਜਿਹੇ ’ਚ ਹੁਣ ਜਿਸ ਪਾਰਟੀ ਦੇ ਉਮੀਦਵਾਰ ਨੂੰ ਜ਼ਿਆਦਾ ਵੋਟਾਂ ਪੈਣਗੀਆਂ, ਮੇਅਰ ਉਸਦਾ ਬਣੇਗਾ। ਭਾਜਪਾ ਨੇ ਸਰਬਜੀਤ ਕੌਰ, ਜਦੋਂ ਕਿ ‘ਆਪ’ ਨੇ ਅੰਜੂ ਕਤਿਆਲ ਨੂੰ ਮੇਅਰ ਅਹੁਦੇ ਲਈ ਉਮੀਦਵਾਰ ਬਣਾਇਆ ਹੈ। ਕਾਂਗਰਸ ਨੇ ਚੋਣ ’ਚ ਸ਼ਾਮਲ ਨਾ ਹੋਣ ਦਾ ਐਲਾਨ ਕੀਤਾ ਹੈ ਅਤੇ ਮੇਅਰ ਲਈ ਆਪਣੇ ਉਮੀਦਵਾਰ ਦੀ ਨਾਮਜ਼ਦਗੀ ਪੇਸ਼ ਨਹੀਂ ਕੀਤੀ। ਦੋਵਾਂ ਪਾਰਟੀਆਂ ਕੋਲ 14-14 ਵੋਟਾਂ ਹੋਣ ਤੋਂ ਬਾਅਦ ਮੁਕਾਬਲਾ ਬਰਾਬਰ ਦਾ ਹੈ।
ਪੰਜਾਬ ਸਰਕਾਰ ਨੇ ਮੁੜ ਕੀਤੇ ਅਫਸਰਾਂ ਦੇ ਤਬਾਦਲੇ Breaking News
ਮੇਅਰ ਸਮੇਤ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਦੀ ਚੋਣ ਲਈ ਵੀ ਭਾਜਪਾ ਅਤੇ ‘ਆਪ’ ਆਹਮੋ-ਸਾਹਮਣੇ ਹਨ। ਹਾਲਾਂਕਿ ਬਹੁਮਤ ਦੀ ਗਿਣਤੀ ਦੋਵਾਂ ਕੋਲ ਹੀ ਨਹੀਂ ਹੈ।