ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਦੇ ਕੇਸ ਵਧਣੇ ਸ਼ੁਰੂ ਹੋ ਗਏ ਹਨ। ਚੰਡੀਗੜ੍ਹ ‘ਚ ਇੱਕ 20 ਸਾਲਾ ਨੌਜਵਾਨ ‘ਚ ਓਮੀਕ੍ਰੋਨ ਦੀ ਕੇਸ ਦੀ ਪੁਸ਼ਟੀ ਹੋਈ। ਇਸ ਤੋਂ ਪਹਿਲਾਂ ਵੀ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਸੀ। ਜਾਣਕਾਰੀ ਅਨੁਸਾਰ ਇਹ ਨੌਜਵਾਨ 22 ਨਵੰਬਰ ਨੂੰ ਇਟਲੀ ਤੋਂ ਆਇਆ ਸੀ।
ਕਿਸਾਨੀ ਜਿੱਤ ‘ਤੇ ਪੱਬਾਂ ਭਾਰ ਹੋਏ ਲੋਕ, ਲਗਾ ਦਿੱਤੇ ਲੰਗਰ, ਜ਼ੋਰਾ-ਸ਼ੋਰਾਂ ਨਾਲ ਕੀਤਾ ਸਵਾਗਤ
ਉਸ ਸਮੇਂ ਤੋਂ ਹੀ ਉਸਨੂੰ ਨਿਯਮਾਂ ਦੇ ਅਨੁਸਾਰ ਹੋਮ ਕੁਆਰੰਟਾਈਨ ਕੀਤਾ ਗਿਆ ਸੀ। 1 ਦਸੰਬਰ ਨੂੰ ਉਸਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਉਸ ਤੋਂ ਬਾਅਦ ਉਸਦੀ ਰਿਪੋਰਟ ਜਿਨੋਮ ਸੀਕਵੇਂਸਿੰਗ ਲਈ ਭੇਜੀ ਗਈ ਸੀ ਜਿੱਥੇ ਕੱਲ੍ਹ ਦੇਰ ਰਾਤ ਨੌਜਵਾਨ ‘ਚ ਓਮੀਕ੍ਰੋਨ ਦੀ ਪੁਸ਼ਟੀ ਹੋਈ।